ਭਾਰਤੀ-ਪੰਜਾਬ : ਬਟਵਾਰੇ ਤੋਂ ਬਾਅਦ ਦੋ ਹਿੱਸਿਆਂ ‘ਚ ਵੰਡਿਆ ਗਿਆ ਪ੍ਰੰਤੂ ਖੇਤੀਬਾੜੀ ਦੀ ਪੈਦਾਵਾਰ ‘ਚ ਪੰਜਾਬ ਫਿਰ ਨੰਬਰ ਵੰਨ
ਸਰਦਾਰਾ ਸਿੰਘ ਜੌਹਲ
ਆਰਥਿਕ ਮਾਮਲਿਆਂ ਦੇ ਜਾਣਕਾਰ, ਸੈਂਟਰਲ ਯੂਨੀ. ਚਾਂਸਲਰ
1947 ਦੇ ਬਟਵਾਰੇ ਦਾ ਸਭ ਤੋਂ ਵੱਡਾ ਦਰਦ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਨੂੰ ਸਹਿਣਾ ਪਿਆ, 5 ਨਦੀਆਂ ਵਾਲੇ ਹੱਸਦੇ-ਖੇਡਦੇ ਦੋਵੇਂ ਸੂਬੇ ਬਰਬਾਦੀ ਦੀ ਕਗਾਰ ‘ਤੇ ਪਹੁੰਚ ਗਏ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਦੋਵੇਂ ਸੂਬੇ ਵਧੇ ਫੁੱਲੇ। ਬਟਵਾਰੇ 1017 ਕਾਰਖਾਨਿਆਂ ‘ਚ 602 ਪਾਕਿ ਪੰਜਾਬ ਦੇ ਹਿੱਸੇ ਚਲੇ ਗਏ। ਉਨ੍ਹਾਂ ਦੀ ਜ਼ਮੀਨ ਵੀ ਇਥੇ ਨਾਲੋਂ ਤਿੰਨ ਗੁਣਾ ਜ਼ਿਆਦਾ ਸੀ। ਬਟਵਾਰੇ ਦੇ ਸਮੇਂ ਫਸਲਾਂ ਦੀ ਕੀਮਤ ਵੀ ਉਨ੍ਹਾਂ ਵੱਲ ਜ਼ਿਆਦਾ ਗਈ ਸੀ। ਸਾਡੇ ਹਿੱਸੇ 2,74,900 ਰੁਪਏ ਦੀ ਕੀਮਤ ਆਈ ਜਦਕਿ ਪਾਕਿਸਤਾਨ ਪੰਜਾਬ ਦੇ 10,17,800 ਰੁਪਏ ਗਏ ਸਨ। ਸ਼ੁਰੂ ‘ਚ ਸਾਨੂੰ ਫੂਡ ਗ੍ਰੇਂਜ ਇੰਪੋਰਟ ਵੀ ਕਰਨੀ ਪਈ। ਪੀਐਲ 48 ਐਕਟ ਲਗਾਇਆ ਗਿਆ, ਜਿਸ ਨਾਲ ਡਾਲਰ 190 ਮਿਲੀਅਨ ਲੋਨ ਐਮਰਜੈਂਸੀ ਫੂਡ ਗ੍ਰੇਨ ਯੂਨਾਈਟਿਡ ਸਟੇਟ੍ਰਸ ਤੋਂ ਪਰਚੇਜ਼ ਕਰਨ ਦੇ ਲਈ ਭਾਰਤ ਨੂੰ ਆਥੋਰਾਈਜ਼ ਕੀਤਾ ਗਿਆ। 1962 ‘ਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਹਰੀ ਕ੍ਰਾਂਤੀ ਦੇ ਲਈ ਕੰਮ ਸ਼ੁਰੂ ਕੀਤਾ। ਪੀਏਯੂ ਨੇ ਪੀਵੀ 18 ਅਤੇ ਕਲਿਆਣ 227 ਜਿਹੀਆਂ ਕਿਸਮਾਂ ਤਿਆਰ ਕਰਕੇ ਖੇਤੀ ਖੇਤਰ ‘ਚ ਵੱਡਾ ਯੋਗਦਾਨ ਪਾਇਆ। ਅੱਜ ਅਸੀਂ 127 ਲੱਖ ਟਨ ਤੱਕ ਅਨਾਜ ਪੈਦਾ ਕਰਦੇ ਹਾਂ। ਕੇਂਦਰੀ ਪੂਲ ‘ਚ ਅਬਾਦੀ ਅਤੇ ਖੇਤਰ ਦੇ ਅਨੁਸਾਰ ਦੇਸ਼ ‘ਚ ਨੰਬਰ 1 ਯੋਗਦਾਨ ਹੈ। 1966 ‘ਚ ਭਾਰਤੀ ਪੰਜਾਬ ਦੋ ਹਿੱਸਿਆਂ (ਹਰਿਆਣਾ-ਹਿਮਾਚਲ) ‘ਚ ਵੰਡਿਆ ਗਿਆ। ਇਸ ਤੋਂ ਬਾਅਦ ਵੀ ਇਥੇ ਖੇਤੀ, ਉਦਯੋਗ, ਸਮਾਜ ‘ਚ ਮਹਿਲਾਵਾਂ ਦੀ ਹਿੱਸੇਦਾਰੀ, ਸਿੱਖਿਆ ਅਤੇ ਸਿਹਤ ‘ਚ ਕਾਫ਼ੀ ਸੁਧਾਰ ਹੋਇਆ ਹੈ। ਉਦਯੋਗ ‘ਚ ਵੀ ਦੇਸ਼ ਦੀ ਵੱਡੀ ਕੰਪਨੀਆਂ ਪੰਜਾਬ ਦੇ ਹੀ ਬ੍ਰਾਂਡ ਸਾਹਮਣੇ ਆਉਂਦੇ ਹਨ। ਅਜ਼ਾਦੀ ਤੋਂ ਬਾਅਦ ਵੱਡੀ ਚੁਣੌਤੀ ਸੀ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਦੀ ਕਿਉਂਕਿ ਅੰਗਰੇਜ਼ ਚਾਹੁੰਦੇ ਸਨ ਕਿ ਅਸੀਂ ਸਿਰਫ਼ ਕੱਚਾ ਮਾਲ ਦੇਈਏ ਅਤੇ ਪ੍ਰੋਡਕਟਸ ਉਹ ਖੁਦ ਬਣਾਉਣ। 22 ਜੁਲਾਈ 1947 ਨੂੰ ਲਾਰਡ ਮਾਊਂਟਬੇਟਨ ਨੇ ਲਾਹੌਰ ਦਾ ਦੌਰਾ ਕਰਕੇ ਸੀਰਿਲ ਰੈਡਕਿਲਫ ਵੀ ਪ੍ਰਧਾਨਗੀ ‘ਚ ਬਣਾਈ ਗਈ। ‘ਹੱਦਬੰਦੀ ਕਮਿਸ਼ਨ’ ਨਾਲ ਕੰਮ ਤੇਜੀ ਲਿਆਉਣ ਨੂੰ ਕਿਹਾ। ਇਹ ਤਹਿ ਹੋ ਚੁੱਕਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਖੰਡ ਪੰਜਾਬ ਨੂੰ ਆਉਣ ਵਾਲੇ ਕੁਝ ਦਿਨਾਂ ‘ਚ ਵੰਡ ਦਿੱਤਾ ਜਾਵੇਗਾ। ਇਸ ਤਰ੍ਹਾਂ ਰੇਡਕਿਲਫ 9 ਅਗਸਤ ਨੂੰ ਹੀ ਵੰਡ ਦੀ ਪੂਰੀ ਰੂਪਰੇਖਾ ਤਿਆਰ ਹੋ ਗਈ ਸੀ ਪ੍ਰੰਤੂ ਮਾਊਂਟਬੇਨ ਨੇ ਅਧਿਕਾਰਕ ਐਲਾਨ ਦੇ ਲਈ ਕੁਝ ਦਿਨਾਂ ਦਾ ਸਮਾਂ ਹੋਰ ਲਿਆ। 14 ਅਗਸਤ 1947 ਨੂੰ ਅਖੰਡ ਪੰਜਾਬ ਦੇ ਵੰਡ ਦੇ ਨਾਲ ਵਿਸ਼ਵ ਪਟਲ ‘ਤੇ ਇਕ ਨਵਾਂ ਦੇਸ਼ ਪਾਕਿਸਤਾਨ ਦਾ ਜਨਮ ਹੋਇਆ। 54 ਫੀਸਦੀ ਭੂਮੀ ਪਾਕਿਸਤਾਨ ਦੇ ਕੋਲ ਜਦਕਿ 46ਫੀਸਦੀ ਭਾਰਤ ਦੇ ਹਿੱਸੇ ਆਈ। ਵੰਡ ਦੇ ਸਮੇਂ ਹਿੰਦੂ ਅਤੇ ਸਿੱਖ ਸ਼ਰਨਾਰਥੀ ਪੱਛਮੀ ਪੰਜਾਬ ‘ਚ 27 ਲੱਖ ਹੈਕਟੇਅਰ ਜ਼ਮੀਨ ਛੱਡ ਕੇ ਆਏ ਜਦਕਿ ਪੂਰਬੀ ਪੰਜਾਬ ਤੋਂ ਮੁਸਲਮਾਨਾਂ ਵੱਲੋਂ ਛੱਡੀ ਗਈ ਜ਼ਮੀਨ 19 ਲੱਖ ਹੈਕਟੇਅਰ ਸੀ। ਸੀਮਾ ਦੇ ਦੋਵੇਂ ਪਾਸੇ ਵਸੇ ਪੰਜਾਬ ‘ਚ ਇਕ ਗੱਲ ਸਮਾਨ ਹੈ ਕਿ ਦੋਵੇਂ ਰਾਜ ਆਪਣੇ-ਆਪਣੇ ਰਾਸ਼ਟਰ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਵੰਡ ਦੇ ਸਮੇਂ ਪਾਕਿਸਤਾਨੀ ਪੰਜਾਬ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਮਿਲਿਆ
1017 ਕਾਰਖਾਨਿਆਂ ‘ਚੋਂ 602 ਪਾਕਿਸਤਾਨ ਦੇ ਹਿੱਸੇ ਆਏ, ਕਾਰਖਾਨਿਆਂ ‘ਚ 1,52,495 ਮਜ਼ਦੂਰਾਂ ‘ਚੋਂ 109,471 ਪਾਕਿਸਤਾਨ ਚਲੇ ਗਏ। ਸਾਡੇ ਹਿੱਸੇ ਕੇਵਲ 43014 ਮਜ਼ਦੂਰ ਹੀ ਆਏ।
1950-51 ‘ਚ ਦੋਵੇਂ ਪੰਜਾਬ ਦਾ ਬਜਟ ਬਣਿਆ ਤਾਂ ਪਾਕਿਸਤਾਨੀ ਪੰਜਾਬ ਦਾ ਰੈਵੇਨਿਊ 1962 ਲੱਖ ਅਤੇ ਭਾਰਤੀ ਪੰਜਾਬ ਦਾ 1663 ਲੱਖ ਰੁਪਏ
ਖੇਤੀਬਾੜੀ : ਪੰਜਾਬ ਦੇ ਹਿੱਸੇ 274,900 ਰੁਪਏ ਕੀਮਤ ਦੀ ਫਸਲਾਂ ਦਾ ਉਤਪਾਦਨ ਪਾਕਿਸਤਾਨੀ ਪੰਜਾਬ ਦੇ ਹਿੱਸੇ ‘ਚ 10,17,800 ਰੁਪਏ ਆਇਆ
ਪਾਕਿਸਤਾਨੀ-ਪੰਜਾਬ : ਅਬਾਦੀ ਅਤੇ ਖੇਤਰਫ਼ਲ ‘ਚ 4 ਗੁਣਾ ਵੱਡਾ, ਸਭ ਤੋਂ ਜ਼ਿਆਦਾ ਚੀਨੀ ਅਤੇ ਕਾਟਨ ਪੈਦਾ ਕਰਨ ਵਾਲਾ ਸੂਬਾ
1947 ‘ਚ ਦੇਸ਼ ਦੇ ਨਾਲ ਪੰਜਾਬ ਵੀ ਵੰਡਿਆ ਗਿਆ। ਇਕ ਚੜ੍ਹਦਾ ਪੰਜਾਬ ਯਾਨੀ ਈਸਟ
ਅਤੇ ਪਾਕਿਸਤਾਨ ਵਾਲੇ ਪਾਸੇ ਦਾ ਲਹਿੰਦਾ ਪੰਜਾਬ ਯਾਨੀ ਵੈਸਟ ਕਹਾਇਆ
ਲਾਹੌਰ : ਪਾਕਿਸਤਾਨ ਦਾ ਵੈਸਟ ਪੰਜਾਬ ਭਾਰਤ ਦੇ ਈਸਟ ਪੰਜਾਬ ਤੋਂ ਅਬਾਦੀ ਅਤੇ ਖੇਤਰ ‘ਚ 4 ਗੁਣਾ ਜ਼ਿਆਦਾ ਵੱਡਾ ਹੈ। ਪਾਕਿਸਤਾਨ ਦੀ ਇਕਾਨਮੀ ‘ਚ ਵੈਸਟ ਪੰਜਾਬ ਦਾ ਅਹਿਮ ਰੋਲ ਹੈ। ਵੈਸਟ ਪੰਜਾਬ ਦੀ ਜੀਡੀਪੀ ‘ਚ ਇਕੱਲੇ 57 ਫੀਸਦੀ ਦਾ ਯੋਗਦਾਨ ਦੇ ਰਿਹਾ ਹੈ। 36 ਜ਼ਿਲ੍ਹੇ ਅਤੇ 11 ਕਰੋੜ ਦੀ ਅਬਾਦੀ ਵਾਲਾ ਇਹ ਸੂਬਾ ਪਾਕਿਸਤਾਨ ਦੀ ਰੀੜ੍ਹ ਦੀ ਹੱਡੀ ਹੈ। ਸ਼ਹਿਰੀ ਖੇਤਰ ‘ਚ ਪਾਕਿ ਪੰਜਾਬ ਭਾਰਤ ਪੰਜਾਬ ਨੂੰ ਟੱਕਰ ਦੇ ਰਿਹਾ ਹੈ ਪ੍ਰੰਤੂ ਪੇਂਡੂ ਖੇਤਰ ‘ਚ ਗਰੀਬੀ, ਬੇਰੁਜਗਾਰੀ, ਧਾਰਮਿਕ ਰੂੜੀਵਾਦੀ ਦੇ ਕਾਰਨ ਪਿਛੜਿਆ ਹੋਇਆ ਹੈ। ਵਿਕਾਸ, ਮਮਹਿਲਾ ਸ਼ਸ਼ਕਤੀਕਰਨ, ਸਿਹਤ ਅਤੇ ਸਿੱਖਿਆ ‘ਚ ਬਹੁਤ ਕੁਝ ਕਰਨਾ ਬਾਕੀ ਹੈ। ਪਾਕਿ ਪੰਜਾਬ ਦੀ ਸਾਖਰਤਾ ਦਰ 61.9 ਫੀਸਦੀ ਹੈ। ਸ਼ਹਿਰੀ ਖੇਤਰ ‘ਚ 75.6 ਅਤੇ ਪੇਂਡੂ ਖੇਤਰ 54.6 ਹੈ। ਸਿੱਖਿਆ ‘ਚ ਇਹ ਦੇਸ਼ ਦੇ ਸਭ ਤੋਂ ਵਿਕਸਤ ਖੇਤਰਾਂ ‘ਚੋਂ ਇਕ ਹੈ ਪ੍ਰੰਤੂ ਵੱਖ-ਵੱਖ ਜ਼ਿਲ੍ਹਿਆਂ ਦੇ ਵਿਚ ਅਸਮਾਨਤਾ ਵੀ ਹੈ। ਖੇਤੀ ਦੇ ਮਾਮਲੇ ‘ਚ ਇਹ ਰਾਜ ਬਹੁਤ ਮਜ਼ਬੂਤ ਹੈ। ਦੇਸ਼ ਦੀ 65 ਫੀਸਦੀ ਚੀਨੀ ਦਾ ਉਤਪਾਦਨ ਇਹ ਸੂਬਾ ਦਿੰਦਾ ਹੈ। ਫਿਰ ਵੀ ਪੇਂਡੂ ਇਲਾਕਿਆਂ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਪੰਜਾਬ ਦੇ 3 ਸ਼ਹਿਰਾਂ ‘ਚ ਇਕ ਸਮਰਪਿਤ ਮੈਟਰੋ ਬੱਸ ਸਿਸਟਮ ਹੈ। ਸੂਬੇ ‘ਚ 76452 ਕਿਲੋਮੀਟਰ ਲੰਬੀਆਂ ਸੜਕਾਂ ਦਾ ਜਾਲ ਹੈ। ਇਸ ‘ਚ 2062 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਹੈ। ਵੈਸਟ ਪੰਜਾਬ ਦਾ ਪਾਕਿ ਸਿਆਸਤ ‘ਚ ਵੀ ਅਹਿਮ ਭੂਮਿਕਾ ਹੈ। ਨੈਸ਼ਨਲ ਅਸੈਂਬਲੀ ਦੀ 183 ਸੀਟ ਇਥੋਂ ਦੀਆਂ ਹੀ ਹਨ ਜੋ ਪਾਰਟੀ ਇਥੋਂ ਵਧੀਆ ਪ੍ਰਦਰਸ਼ਨ ਕਰਦਾ ਹੈ, ਉਹੀ ਕੇਂਦਰ ‘ਚ ਸਰਕਾਰ ਬਣਾਉਣ ‘ਚ ਸਫ਼ਲ ਹੁੰਦਾ ਹੈ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …