![](https://parvasinewspaper.com/wp-content/uploads/2020/08/8-300x200.jpg)
ਕਰੋਨਾ ਸਬੰਧੀ ਨਿਯਮ ਤੋੜਨ ਵਾਲਿਆਂ ਕੋਲੋਂ ਸੂਬਾ ਸਰਕਾਰ ਨੇ ਵਸੂਲਿਆ 15 ਕਰੋੜ ਤੋਂ ਵੱਧ ਦਾ ਜੁਰਮਾਨਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਵੱਲ ਨੂੰ ਵਧਦਿਆਂ ਸਾਢੇ 19 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ, ਜਦੋਂ ਕਿ 12 ਹਜ਼ਾਰ ਦੇ ਕਰੀਬ ਕਰੋਨਾ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 6300 ਤੋਂ ਜ਼ਿਆਦਾ ਹੈ ਅਤੇ 460 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਜੁਰਮਾਨੇ ਕਰਕੇ 15 ਕਰੋੜ ਰੁਪਏ ਕਮਾ ਲਏ ਹਨ। ਧਿਆਨ ਰਹੇ ਕਿ ਇਹ ਜੁਰਮਾਨੇ ਮਾਸਿਕ ਨਾ ਪਾਉਣ ਵਾਲਿਆਂ ਨੂੰ ਜ਼ਿਆਦਾਤਰ ਹੋਏ ਹਨ। ਕੋਵਿਡ-19 ਮਹਾਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਕੁਝ ਸਖ਼ਤ ਕਦਮ ਵੀ ਚੁੱਕੇ ਹਨ। ਜਿਨ੍ਹਾਂ ਵਿਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਜੁਰਮਾਨਾ ਤੇ ਸਜ਼ਾ ਹੈ ਪਰ ਕੁਝ ਗੈਰ-ਜ਼ਿੰਮੇਵਾਰ ਲੋਕਾਂ ਨੂੰ ਅਜਿਹੇ ਜੁਰਮਾਨਿਆਂ ਦਾ ਵੀ ਕੋਈ ਡਰ ਨਹੀਂ ਹੈ। ਧਿਆਨ ਰਹੇ ਕਿ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਲਕੇ 5 ਅਗਸਤ ਤੋਂ ਜਿੰਮ ਅਤੇ ਯੋਗਾ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ।