1.9 C
Toronto
Thursday, November 27, 2025
spot_img
Homeਪੰਜਾਬਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਈਡੀ ਨੇ ਦੇਸ਼ ਭਰ ’ਚ 40...

ਦਿੱਲੀ ਆਬਕਾਰੀ ਨੀਤੀ ਨੂੰ ਲੈ ਕੇ ਈਡੀ ਨੇ ਦੇਸ਼ ਭਰ ’ਚ 40 ਥਾਵਾਂ ’ਤੇ ਮਾਰੇ ਛਾਪੇ

ਕੇਜਰੀਵਾਲ ਬੋਲੇ : ਈਡੀ ਅਤੇ ਸੀਬੀਆਈ ਬਿਨਾ ਵਜ੍ਹਾ ਲੋਕਾਂ ਨੂੰ ਕਰ ਰਹੀ ਹੈ ਪ੍ਰੇਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਲੀ ਦੀ ਆਬਕਾਰੀ ਨੀਤੀ ਵਿਚ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਨਾਲ ਸਬੰਧਤ, ਅੱਜ ਦੇਸ਼ ਭਰ ਵਿਚ ਲਗਭਗ 40 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਆਬਕਾਰੀ ਨੀਤੀ ਹੁਣ ਵਾਪਸ ਲੈ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਐੱਨਸੀਆਰ ਦੇ ਕੁਝ ਹੋਰ ਸਹਿਰਾਂ ’ਚ ਸ਼ਰਾਬ ਦੇ ਡੀਲਰਾਂ ਅਤੇ ਸਪਲਾਈ ਚੇਨ ਦੇ ਨੈੱਟਵਰਕ ’ਤੇ ਛਾਪੇਮਾਰੀ ਕੀਤੀ ਗਈ। ਉਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸੀਬੀਆਈ ਅਤੇ ਈਡੀ ਵੱਲੋਂ ਬਿਨਾ ਵਜ੍ਹਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡਾ ਦੇਸ਼ ਅੱਗੇ ਨਹੀਂ ਵਧ ਸਕਦਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ, ਸੀਬੀਆਈ ਅਤੇ ਭਾਜਪਾ ਨੇ ਕਥਿਤ ਸ਼ਰਾਬ ਘਪਲੇ ਬਾਰੇ ਵੱਖ-ਵੱਖ ਰਕਮਾਂ ਦੱਸੀਆਂ ਹਨ ਪ੍ਰੰਤੂ ਸਾਨੂੰ ਹਾਲੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘਪਲਾ ਆਖਰਕਾਰ ਹੈ ਕੀ। ਉਨ੍ਹਾਂ ਕਿਹਾ ਕਿ ਸੀਬੀਆਈ ਅਤੇ ਈਡੀ ਵੱਲੋਂ ਪਿੱਛਲੇ ਕਿੰਨੇ ਦਿਨਾਂ ਤੋਂ ਸਾਡੇ ਖਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਪ੍ਰੰਤੂ ਸਾਡੇ ਕਿਸੇ ਵੀ ਆਗੂ ਕੋਲੋਂ ਸੀਬਆਈ ਅਤੇ ਈਡੀ ਕੁੱਝ ਬਰਾਮਦ ਨਹੀਂ ਕਰ ਸਕੀ।

 

RELATED ARTICLES
POPULAR POSTS