-4.8 C
Toronto
Friday, December 26, 2025
spot_img
Homeਭਾਰਤਲਖਨਊ ’ਚ ਭਾਰੀ ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ

ਲਖਨਊ ’ਚ ਭਾਰੀ ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ

ਦੀਵਾਰ ਡਿੱਗਣ ਕਾਰਨ ਦੋ ਬੱਚਿਆਂ ਸਮੇਤ 9 ਵਿਅਕਤੀਆਂ ਦੀ ਹੋਈ
ਲਖਨਊ/ਬਿਊਰੋ ਨਿਊਜ਼ : ਲਖਨਊ ’ਚ ਲੰਘੀ ਦੇਰ ਰਾਤ ਭਾਰੀ ਬਾਰਿਸ਼ ਹੋਈ, ਜਿਸ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ। ਦਿਲਕੁਸ਼ ਕਲੋਨੀ ’ਚ ਦੀਵਾਰ ਡਿੱਗਣ ਕਾਰਨ ਦੋ ਬੱਚਿਆਂ ਸਮੇਤ 9 ਵਿਅਕਤੀਆਂ ਦੀ ਹੇਠਾਂ ਦਬਣ ਕਾਰਨ ਮੌਤ ਹੋ ਗਈ, ਜਦਕਿ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਰੂਪ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਾਰੇ ਮਿ੍ਰਤਕ ਅਤੇ ਜ਼ਖਮੀ ਝਾਂਸੀ ਜ਼ਿਲ੍ਹੇ ਦੇ ਪਚਵਾਰਾ ਦੇ ਰਹਿਣ ਵਾਲੇ ਸਨ। ਕੈਂਟ ਏਰੀਏ ’ਚ ਆਰਮੀ ਦੀ ਪੁਰਾਣੀ ਦੀਵਾਰ ਦੇ ਸਹਾਰੇ ਇਹ ਵਿਅਕਤੀ ਝੌਂਪੜੀ ਬਣਾ ਕੇ ਰਹਿ ਰਹੇ ਸਨ। ਡੀਐਮ ਨੇ ਦੱਸਿਆ ਕਿ ਦੀਵਾਰ ਦੇ ਕੋਲ ਇਹ ਸਾਰੇ ਵਿਅਕਤੀ ਇਕ ਝੌਂਪੜੀ ਵਿਚ ਸੁੱਤੇ ਪਏ ਸਨ ਅਤੇ ਭਾਰੀ ਬਾਰਿਸ਼ ਦੇ ਚਲਦਿਆਂ ਇਹ ਦੀਵਾਰ ਅਚਾਨਕ ਡਿੱਗ ਪਈ ਅਤੇ ਇਹ ਸਾਰੇ ਵਿਅਕਤੀ ਦੀਵਾਰ ਹੇਠਾਂ ਦਬ ਗਏ। ਸਿਵਲ ਹਸਪਤਾਲ ਦੇ ਡਾਇਰੈਕਟਰ ਆਨੰਦ ਓਝਾ ਨੇ ਦੱਸਿਆ ਕਿ ਸਵੇਰੇ 7 ਵਜੇ 9 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਦਕਿ ਦੋ ਵਿਅਕਤੀ ਜ਼ਖਮੀ ਸਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਇਸ ਹਾਦਸੇ ਦੌਰਾਨ ਮਾਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਦੇ ਵਧੀਆ ਇਲਾਜ਼ ਲਈ ਵੀ ਮੁੱਖ ਮੰਤਰੀ ਵੱਲੋਂ ਹੁਕਮ ਦਿੱਤੇ ਗਏ ਹਨ।

 

RELATED ARTICLES
POPULAR POSTS