![](https://parvasinewspaper.com/wp-content/uploads/2020/06/dd-9-300x189.jpg)
ਇਕ ਜਵਾਨ ਸ਼ਹੀਦ ਅਤੇ ਇਕ ਬੱਚੇ ਦੀ ਵੀ ਮੌਤ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਅਨੰਤਨਾਗ ਨੇੜੇ ਅੱਜ ਸੀ.ਆਰ.ਪੀ.ਐਫ. ਦੀ ਟੁਕੜੀ ‘ਤੇ ਅੱਤਵਾਦੀ ਹਮਲਾ ਹੋ ਗਿਆ। ਇਸ ਹਮਲੇ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਬੱਚੇ ਦੀ ਮੌਤ ਵੀ ਹੋ ਗਈ। ਇਸੇ ਦੌਰਾਨ ਪੁਲਵਾਮਾ ਦੇ ਤਰਾਲ ਖੇਤਰ ਵਿਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ। ਲੰਘੇ ਕੱਲ੍ਹ ਬਾਰਮੂਲਾ ਵਿਚ ਵੀ ਦੋ ਅੱਤਵਾਦੀ ਮਾਰੇ ਗਏ ਸਨ। ਧਿਆਨ ਰਹੇ ਕਿ ਸੁਰੱਖਿਆ ਬਲਾਂ ਦੇ ਇਸੇ ਮਹੀਨੇ ਅੱਤਵਾਦੀਆਂ ਨਾਲ 15 ਮੁਕਾਬਲੇ ਹੋਏ ਹਨ ਅਤੇ ਹੁਣ ਤੱਕ 46 ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ ਅੱਤਵਾਦੀਆਂ ਦੀ ਮੱਦਦ ਕਰਨ ਵਾਲਿਆਂ ਨੂੰ ਵੀ ਲਗਾਤਾਰ ਫੜਿਆ ਜਾ ਰਿਹਾ ਹੈ।