![](https://parvasinewspaper.com/wp-content/uploads/2020/11/115176909_3d18d76d-e697-447c-866f-67f21bc2bdc0-300x169.jpg)
ਫਰਾਂਸ ‘ਚ ਅੱਤਵਾਦੀ ਹਮਲੇ ਨੂੰ ਦੱਸਿਆ ਸੀ ਜਾਇਜ਼
ਲਖਨਊ/ਬਿਊਰੋ ਨਿਊਜ਼
ਸ਼ਾਇਰ ਮੁਨੱਵਰ ਰਾਣਾ ਖ਼ਿਲਾਫ਼ ਲਖਨਊ ਦੇ ਹਜ਼ਰਤਗੰਜ ਕੋਤਵਾਲੀ ਵਿਚ ਧਾਰਮਿਕ ਆਧਾਰ ‘ਤੇ ਭਾਈਚਾਰਿਆਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹ ਦੇਣ ਦੇ ਦੋਸ਼ ਹੇਠ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਨੱਵਰ ਰਾਣਾ ਨੇ ਫਰਾਂਸ ਵਿਚ ਇੱਕ ਮੈਗਜ਼ੀਨ ‘ਚ ਪ੍ਰਕਾਸ਼ਿਤ ਕਾਰਟੂਨ ਤੇ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਜਿਸ ਵਿਚ ਉਨ੍ਹਾਂ ਦਾ ਬਿਆਨ ਵੱਖ-ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਵਾਲਾ ਤੇ ਸਮਾਜਿਕ ਸ਼ਾਂਤੀ ਭੰਗ ਕਰਨ ਵਾਲਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਇੰਟਰਵਿਊ ਦਾ ਨੋਟਿਸ ਲੈਂਦਿਆਂ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।