14.3 C
Toronto
Monday, September 15, 2025
spot_img
Homeਭਾਰਤਡਾ. ਮਨਮੋਹਨ ਸਿੰਘ ਵੱਲੋਂ ਪੀਯੂ ਵਿੱਚ ਪੜ੍ਹਾਉਣਾ ਲਾਭ ਦਾ ਅਹੁਦਾ ਨਹੀਂ

ਡਾ. ਮਨਮੋਹਨ ਸਿੰਘ ਵੱਲੋਂ ਪੀਯੂ ਵਿੱਚ ਪੜ੍ਹਾਉਣਾ ਲਾਭ ਦਾ ਅਹੁਦਾ ਨਹੀਂ

manmohan-singh-1-copy-copyਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਅਧਿਆਪਕ ਵਜੋਂ ਛੇਤੀ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਯੂਨੀਵਰਸਿਟੀ ਵੱਲੋਂ ਜਵਾਹਰਲਾਲ ਨਹਿਰੂ ਚੇਅਰ ਦਾ ਮੁਖੀ ਬਣਾਉਣ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਉਨ੍ਹਾਂ ਰਾਜ ਸਭਾ ਦੇ ਚੇਅਰਮੈਨ ਕੋਲ ਪਹੁੰਚ ਕਰ ਕੇ ਰਾਇ ਮੰਗੀ ਸੀ ਕਿ ਇਹ ਅਹੁਦਾ ਲਾਭ ਦੇ ਅਹੁਦੇ ਦੇ ਘੇਰੇ ਵਿਚ ਤਾਂ ਨਹੀਂ ਆਉਂਦਾ। ਅਸਾਮ ਤੋਂ ਰਾਜ ਸਭਾ ਮੈਂਬਰ ਮਨਮੋਹਨ ਸਿੰਘ ਦੇ ਪੱਤਰ ਤੋਂ ਬਾਅਦ ਲਾਭ ਦੇ ਅਹੁਦੇ ਬਾਰੇ ਸੰਯੁਕਤ ਕਮੇਟੀ ਨੇ ਲੋਕ ਸਭਾ ਸਪੀਕਰ ਨੂੰ ਰਿਪੋਰਟ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਪੇਸ਼ਕਸ਼ ਸਵੀਕਾਰ ਕਰਦੇ ਹਨ ਤਾਂ ਲਾਭ ਦੇ ਅਹੁਦੇ ਕਾਰਨ ਉਹ ਸੰਸਦ ਮੈਂਬਰ ਵਜੋਂ ਅਯੋਗ ਨਹੀਂ ਠਹਿਰਾਏ ਜਾ ਸਕਦੇ। ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ (ਅਰਥਸ਼ਾਸਤਰ) ਕੀਤੀ ਸੀ ਅਤੇ 1963 ਤੋਂ 1965 ਦਰਮਿਆਨ ਉਹ ਅਰਥਸ਼ਾਸਤਰ ਦੇ ਪ੍ਰੋਫ਼ੈਸਰ ਵੀ ਰਹੇ।

RELATED ARTICLES
POPULAR POSTS