-0.7 C
Toronto
Sunday, January 11, 2026
spot_img
Homeਪੰਜਾਬਪਠਾਨਕੋਟ ਇਲਾਕੇ 'ਚ ਦਿਨੋ ਦਿਨ ਵਧ ਰਹੀਆਂ ਸ਼ੱਕੀ ਸਰਗਰਮੀਆਂ

ਪਠਾਨਕੋਟ ਇਲਾਕੇ ‘ਚ ਦਿਨੋ ਦਿਨ ਵਧ ਰਹੀਆਂ ਸ਼ੱਕੀ ਸਰਗਰਮੀਆਂ

ਫੌਜ ਦੇ ਰਿਟਾਇਰਡ ਕੈਪਟਨ ਦੇ ਘਰ ਅਣਪਛਾਤੇ ਨੇ ਸੁੱਟਿਆ ਸ਼ੱਕੀ ਬੈਗ
ਪਠਾਨਕੋਟ/ਬਿਊਰੋ ਨਿਊਜ਼
ਪਿਛਲੇ ਕੁਝ ਦਿਨਾਂ ਤੋਂ ਪਠਾਨਕੋਟ ਵਿੱਚ ਸ਼ੱਕੀ ਸਰਗਰਮੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਭਾਰਤ-ਪਾਕਿ ਸਰਹੱਦ ਨੇੜੇ ਤੇ ਪਠਾਨਕੋਟ ਏਅਰਬੇਸ ਨੇੜੇ ਸ਼ੱਕੀ ਵੇਖੇ ਜਾਣ ਪਿੱਛੋਂ ਹੁਣ ਫੌਜ ਦੇ ਰਿਟਾਇਰਡ ਕੈਪਟਨ ਦੇ ਘਰ ਕਿਸੇ ਅਣਪਛਾਤੇ ਵਿਅਕਤੀ ਨੇ ਸ਼ੱਕੀ ਬੈਗ ਸੁੱਟ ਦਿੱਤਾ।
ਜਾਣਕਾਰੀ ਮੁਤਾਬਕ ਇਸ ਬੈਗ ਵਿੱਚੋਂ 3 ਕਾਰਤੂਸ, ਇੱਕ ਕੋਲਡ ਡਰਿੰਕ ਦੀ ਬੋਤਲ, ਇੱਕ ਛੋਲਿਆਂ ਦਾ ਪੈਕਟ, ਪਾਕਿਸਤਾਨੀ ਨਕਸ਼ਾ ਤੇ ਟੌਫ਼ੀਆਂ ਦਾ ਪੈਕਟ ਮਿਲਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੈਗ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੀਡੀਆ ਸਾਹਮਣੇ ਪੁਲਿਸ ਨੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ।

RELATED ARTICLES
POPULAR POSTS