0.9 C
Toronto
Tuesday, January 6, 2026
spot_img
Homeਪੰਜਾਬਰੇਡੀਓ ਚੰਨ ਪ੍ਰਦੇਸੀ ਦੀ ਛੇਵੀਂ ਵਰੇਗੰਢ ਮੌਕੇ ਡਾ. ਹਰਕੀਰਤ ਸਿੰਘ ਸਿੱਧੂ ਯਾਦਗਾਰੀ...

ਰੇਡੀਓ ਚੰਨ ਪ੍ਰਦੇਸੀ ਦੀ ਛੇਵੀਂ ਵਰੇਗੰਢ ਮੌਕੇ ਡਾ. ਹਰਕੀਰਤ ਸਿੰਘ ਸਿੱਧੂ ਯਾਦਗਾਰੀ ਸਨਮਾਨ ਸਮਾਰੋਹ 24 ਨੂੰ

ਪਟਿਆਲਾ : ਰੇਡੀਓ ਚੰਨ ਪ੍ਰਦੇਸੀ ਦੀ ਛੇਵੀਂ ਵਰੇਗੰਢ ਮੌਕੇ 24 ਮਾਰਚ ਦਿਨ ਸ਼ਨੀਵਾਰ ਨੂੰ ਪਟਿਆਲਾ ਦੇ ਥਾਪਰ ਕਾਲਜ ਦੇ ਆਡੀਟੋਰੀਅਮ ਵਿਖੇ ਡਾ. ਹਰਕੀਰਤ ਸਿੰਘ ਸਿੱਧੂ ਯਾਦਗਾਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੀ 87ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ” ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅਜੌਕਾ ਮੀਡੀਆ” ਸਿਰਲੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਰੇਡੀਓ ਚੰਨ ਪ੍ਰਦੇਸੀ ਦੇ ਨਾਲ ਨਾਲ ਇੰਡੀਆ ਚੈਨਲ ਦੇ ਮੁਖੀ ਸ੍ਰ. ਜੋਗਿੰਦਰ ਸਿੰਘ ਮਹਿਰਾ, ਸਹਿ-ਮਾਲਕ ਸਰਵਣ ਟਿਵਾਣਾ ਅਤੇ ਦਰਸ਼ਨ ਬਸਰਾਓਂ ਦੀ ਪ੍ਰਮੁੱਖ ਭੂਮਿਕਾ ਹੈ। ਇਹ ਸਮਾਗਮ ਸਵੇਰੇ 9.30 ਵਜੇ ਸ਼ੁਰੂ ਹੋ ਕੇ ਦੁਪਹਿਰ 2.00 ਵਜੇ ਸੰਪੰਨ ਹੋਵੇਗਾ।

RELATED ARTICLES
POPULAR POSTS