2.4 C
Toronto
Thursday, November 27, 2025
spot_img
Homeਭਾਰਤਭਾਰਤ ਜੋੜੋ ਯਾਤਰਾ ਲਈ ਚੰਦਾ ਨਾ ਦੇਣ ਵਾਲੇ ਦੀ ਦੁਕਾਨ ’ਚ ਕਾਂਗਰਸੀਆਂ...

ਭਾਰਤ ਜੋੜੋ ਯਾਤਰਾ ਲਈ ਚੰਦਾ ਨਾ ਦੇਣ ਵਾਲੇ ਦੀ ਦੁਕਾਨ ’ਚ ਕਾਂਗਰਸੀਆਂ ਨੇ ਕੀਤੀ ਭੰਨਤੋੜ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਿੰਨ ਕਾਂਗਰਸੀ ਵਰਕਰਾਂ ਨੂੰ ਕੀਤਾ ਗਿਆ ਸਸਪੈਂਡ
ਥਿਰੂਵਨੰਥਪੁਰਮ/ਬਿਊਰੋ ਨਿਊਜ਼ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਈ ਹੈ। ਕੇਰਲ ਦੇ ਕੋਲਮ ਇਲਾਕੇ ’ਚ ਇਕ ਦੁਕਾਨਦਾਰ ਨੇ ਯਾਤਰਾ ਲਈ ਚੰਦਾ ਨਾ ਦੇਣ ਕਰਕੇ ਕਾਂਗਰਸੀ ਵਰਕਰਾਂ ’ਤੇ ਦੁਕਾਨ ’ਚ ਭੰਨਤੋੜ ਕਰਨ ਦਾ ਆਰੋਪ ਲਗਾਇਆ ਹੈ। ਐਸ ਫਵਾਜ਼ ਨਾਮੀ ਇਹ ਵਿਅਕਤੀ ਕੋਲਮ ’ਚ ਸਬਜ਼ੀ ਦੀ ਦੁਕਾਨ ਚਲਾਉਂਦਾ ਹੈ। ਫਵਾਜ਼ ਨੇ ਦੱਸਿਆ ਕਿ 14 ਸਤੰਬਰ ਨੂੰ ਕਾਂਗਰਸ ਦੇ ਕੁੱਝ ਲੋਕਲ ਆਗੂ ਉਸ ਦੀ ਦੁਕਾਨ ’ਤੇ ਆ ਕੇ ਭਾਰਤ ਜੋੜੋ ਯਾਤਰਾ ਲਈ ਚੰਦਾ ਮੰਗਣ ਲੱਗੇ। ਫਵਾਜ਼ ਨੇ ਉਨ੍ਹਾਂ ਨੂੰ 500 ਰੁਪਏ ਦਿੱਤੇ ਪ੍ਰੰਤੂ ਉਨ੍ਹਾਂ 2000 ਰੁਪਏ ਮੰਗ ਕੀਤੀ। ਜਦੋਂ ਉਨ੍ਹਾਂ 2000 ਹਜ਼ਾਰ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਕਾਂਗਰਸੀ ਵਰਕਰਾਂ ਨੇ ਉਸ ਦੀ ਦੁਕਾਨ ਵਿਚ ਤੋੜਫੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀ ਸੜਕ ’ਤੇ ਸੁੱਟ ਦਿੱਤੀ। ਪੀੜਤ ਦੁਕਾਨਦਾਰ ਨੇ ਇਸ ਮਾਮਲੇ ਸਬੰਧੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਮਿਲੀ ਜਾਣਕਾਰੀ ਅਨੁਸਾਰ ਤੋੜਫੋੜ ਕਰਨ ਵਾਲਿਆਂ ’ਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਨਿਸ ਖਾਨ ਵੀ ਸ਼ਾਮਲ ਸਨ। ਖਾਨ ਹੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਦੀ ਦੁਕਾਨ ਪਹੁੰਚੇ ਸਨ। ਚੰਦੇ ਦੀ ਰਕਮ ਨਾ ਦੇਣ ਕਰਕੇ ਉਨ੍ਹਾਂ ਦੁਕਾਨ ’ਚ ਭੰਨਤੋੜ ਕੀਤੀ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਇਨ੍ਹਾਂ ਤਿੰਨੋਂ ਵਰਕਰਾਂ ਨੂੰ ਸਸਪੈਂਡ ਕਰ ਦਿੱਤਾ ਹੈ।

RELATED ARTICLES
POPULAR POSTS