ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ : ਐਸ ਸੀ ਓ ਦੇਸ਼ਾਂ ਦਰਮਿਆਨ ਬੇਹਤਰ ਕਨੈਕਟੀਵਿਟੀ ਦੀ ਲੋੜ
ਸਮਰਕੰਦ/ਬਿਊਰੋ ਨਿਊਜ਼ : ਉਜਬੇਕਿਸਾਨ ਦੇ ਸਮਰਕੰਦ ’ਚ ਹੋ ਰਹੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਯਾਨੀ ਐਸ ਸੀ ਓ ਦੀ ਬੈਠਕ ਦਾ ਪਹਿਲਾ ਰਾਊਂਡ ਸਮਾਪਤ ਹੋ ਗਿਆ। ਇਸ ਮੀਟਿੰਗ ’ਚ ਐਸ ਸੀ ਓ ਦੇ ਸੁਧਾਰ, ਵਿਸਥਾਰ, ਰੀਜਨਲ ਸਕਿਓਰਿਟੀ, ਸਹਿਯੋਗ, ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਪਾਰ ਨੂੰ ਵਧਾਉਣ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਸ ਸੀ ਓ ਮੈਂਬਰਾਂ ਦਰਮਿਆਨ ਹੋਰ ਸਹਿਯੋਗ ਅਤੇ ਵਿਸ਼ਵਾਸ ਦਾ ਸਮਰਥਨ ਕਰਦਾ ਹੈ। ਮੋਦੀ ਨੇ ਕਿਹਾ ਕਿ ਦੁਨੀਆ ਕੋਵਿਡ ਮਹਾਮਾਰੀ ਤੋਂ ਉਭਰ ਰਹੀ ਹੈ। ਯੂਕਰੇਨ ਸੰਕਟ ਅਤੇ ਕਰੋਨਾ ਕਾਰਨ ਗਲੋਬਲ ਸਪਲਾਈ ਚੇਨ ’ਚ ਕੁੱਝ ਦਿੱਕਤਾਂ ਆਈਆਂ ਹਨ। ਵਿਸ਼ਵ ਊਰਜਾ ਅਤੇ ਭੋਜਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਐਸ ਸੀ ਓ ਦੇਸ਼ਾਂ ਨੂੰ ਮਿਲ ਕੇ ਸਪਲਾਈ ਚੇਨ ਨੂੰ ਵਿਕਸਤ ਕਰਨ ਦਾ ਯਤਨ ਕਰਨਾ ਚਾਹੀਦੀ ਅਤੇ ਇਸ ਲਈ ਵਧੀਆ ਕਨੈਕਟੀਵਿਟੀ ਦੀ ਜ਼ਰੂਰਤ ਹੈ। ਮੋਦੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਬਣਾਉਂਦਾ ਚਾਹੁੰਦੇ ਹਾਂ। ਭਾਰਤ ਦੇ ਨੌਜਵਾਨ ਅਤੇ ਕਾਰਜ ਸ਼ਕਤੀ ਇਸ ਨੂੰ ਕੁਦਰਤੀ ਤੌਰ ’ਤੇ ਪ੍ਰਗਤੀਸ਼ੀਲ ਬਣਾਉਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸ ਸੀ ਓ ਸੰਮੇਲਨ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਮੁਲਾਕਾਤ ਕਰਨਗੇ।
Check Also
ਅਫ਼ਗਾਨਿਸਤਾਨ ’ਚ ਆਇਆ 5.8 ਦੀ ਤੀਬਰਤਾ ਵਾਲਾ ਭੁਚਾਲ
ਜੰਮੂ-ਕਸ਼ਮੀਰ ਅਤੇ ਦਿੱਲੀ ਐਨਸੀਆਰ ਵੀ ਝਟਕੇ ਕੀਤੇ ਗਏ ਮਹਿਸੂਸ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ …