21.8 C
Toronto
Thursday, September 10, 2026
spot_img
Homeਭਾਰਤਬਲਾਤਕਾਰ ਦੇ ਮਾਮਲੇ 'ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ

ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜ

ਬਲਾਤਕਾਰ ਦੇ ਮਾਮਲੇ ‘ਚ ਘਿਰਿਆ ਦਿੱਲੀ ਦਾ ਬਾਬਾ ਦਾਤੀ ਮਹਾਰਾਜਚੇਲੀ ਨੇ ਹੀ ਲਗਾਏ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ਖ਼ਿਲਾਫ਼ ਉਨ੍ਹਾਂ ਦੀ ਚੇਲੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਜਾਂਚ ਕਰਨ ਪਿੱਛੋਂ ਪੁਲਿਸ ਨੇ ਬਲਾਤਕਾਰ ਤੇ ਜਿਣਸੀ ਸੋਸ਼ਣ ਨਾਲ ਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਜਲਦੀ ਹੀ ਅਖੌਤੀ ਬਾਬੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਾਤੀ ਮਹਾਰਾਜ ਅਕਸਰ ਵੱਖ-ਵੱਖ ਚੈਨਲਾਂ ‘ਤੇ ਰਾਸ਼ੀਫਲ ਤੇ ਜੋਤਿਸ਼ ਸਬੰਧੀ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦਾ ਹੈ। ਉਸ ਦਾ ਆਸ਼ਰਮ ਦੱਖਣ ਦਿੱਲੀ ਦੇ ਫਤਿਹਪੁਰ ਬੇਰੀ ਵਿੱਚ ਹੈ ਜਿੱਥੇ ਕਈ ਨਾਮੀ ਹਸਤੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਬਾਬੇ ਜਿਵੇਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਰਾਮਪਾਲ, ਬਾਪੂ ਆਸਾ ਰਾਮ ਅਤੇ ਉਸਦਾ ਪੁੱਤਰ ਨਰਾਇਣ ਸਾਈਂ ਅਜਿਹੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ।

RELATED ARTICLES
POPULAR POSTS