
ਅਜੇ ਵੀ 100 ਤੋਂ ਜ਼ਿਆਦਾ ਵਿਅਕਤੀ ਲਾਪਤਾ
ਜੰਮੂ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਚਸੋਟੀ ਪਿੰਡ ਵਿਚ ਲੰਘੇ ਕੱਲ੍ਹ ਦੁਪਹਿਰ ਵੇਲੇ ਬੱਦਲ ਫਟ ਗਿਆ ਸੀ, ਜਿਸ ਦੌਰਾਨ ਕਈ ਵਿਅਕਤੀ ਪਹਾੜ ਤੋਂ ਆਏ ਪਾਣੀ ਅਤੇ ਮਲਬੇ ਦੀ ਲਪੇਟ ਵਿਚ ਆ ਗਏ ਸਨ। ਇਸ ਦਰਦਨਾਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 65 ਹੋ ਚੁੱਕੀ ਹੈ। ਇਸ ਹਾਦਸੇ ਵਿਚੋਂ 167 ਵਿਅਕਤੀਆਂ ਨੂੰ ਬਚਾ ਲਿਆ ਗਿਆ ਅਤੇ 38 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਖ ਮੰਤਰੀ ਅਬਦੁੱਲਾ ਦਾ ਕਹਿਣਾ ਸੀ ਕਿ ਅਜੇ ਵੀ 100 ਤੋਂ ਜ਼ਿਆਦਾ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ, ਜਦੋਂ ਹਜ਼ਾਰਾਂ ਸ਼ਰਧਾਲੂ ਮਚੈਲ ਮਾਤਾ ਯਾਤਰਾ ਲਈ ਕਿਸ਼ਤਵਾੜ ਦੇ ਪਿੰਡ ਚਸੋਟੀ ਪਹੁੰਚੇ ਸਨ। ਦੱਸਿਆ ਗਿਆ ਕਿ ਬੱਦਲ ਵੀ ਉਥੇ ਫਟਿਆ, ਜਿਥੋਂ ਯਾਤਰਾ ਸ਼ੁਰੂ ਹੋਣੀ ਸੀ। ਇਸ ਦੌਰਾਨ ਸ਼ਰਧਾਲੂਆਂ ਦੀਆਂ ਬੱਸਾਂ, ਟੈਂਟ ਅਤੇ ਕਈ ਦੁਕਾਨਾਂ ਹੜ੍ਹ ਦੇ ਪਾਣੀ ਵਿਚ ਰੁੜ ਗਈਆਂ।

