Breaking News
Home / ਭਾਰਤ / ਆਂਧਰਾ ਪ੍ਰਦੇਸ਼ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਦੀ ਮੌਤ

ਆਂਧਰਾ ਪ੍ਰਦੇਸ਼ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਦੀ ਮੌਤ

ਜ਼ਹਿਰੀਲੀ ਗੈਸ ਚੜ੍ਹਨ ਕਾਰਨ 25 ਵਿਅਕਤੀਆਂ ਦੀ ਹਾਲਤ ਬਹੁਤ ਨਾਜ਼ੁਕ
ਵਿਸਾਖਾਪਟਨਮ : ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ‘ਚ ਵੀਰਵਾਰ ਨੂੰ ਸਵੇਰੇ ਇਕ ਕੈਮੀਕਲ ਪਲਾਂਟ ਤੋਂ ਗੈਸ ਲੀਕ ਹੋ ਗਈ। ਇਸ ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਕਰਕੇ 2 ਬੱਚਿਆਂ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 2: 30 ਵਜੇ ਐਲ ਜੀ ਦੇ ਪਾਲੀਮਰਜ਼ ਇੰਡਸਟਰੀ ਦੇ ਪਲਾਂਟ ‘ਚ ਵਾਪਰਿਆ। ਜਦੋਂ ਤੱਕ ਗੈਸ ਦੀ ਲੀਕੇਜ਼ ਨੂੰ ਕਾਬੂ ਕੀਤਾ ਗਿਆ ਉਦੋਂ ਤੱਕ ਇਹ ਜ਼ਹਿਰੀਲੀ ਗੈਸ ਲਗਭਗ 4 ਕਿਲੋਮੀਟਰ ਦੇ ਏਰੀਏ ‘ਚ ਆਉਣ ਵਾਲੇ 5 ਪਿੰਡਾਂ ‘ਚ ਫੈਲ ਚੁੱਕੀ ਸੀ। ਇਹ ਹਾਦਸਾ ਵਿਸ਼ਾਖਾਪਟਨਮ ਤੋਂ 30 ਕਿਲੋਮੀਟਰ ਦੂਰ ਵੇਂਕਟਪੁਰਮ ਪਿੰਡ ‘ਚ ਵਾਪਰਿਆ। ਪੰਜ ਪਿੰਡਾਂ ‘ਚ ਫੈਲੀ ਇਸ ਜ਼ਹਿਰੀਲੀ ਗੈਸ ਨੇ 1000 ਹਜ਼ਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਨ੍ਹਾਂ ਵਿਚੋਂ 300 ਵਿਅਕਤੀਆਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ‘ਚ ਦਾਖਲ ਇਨ੍ਹਾਂ ਵਿਅਕਤੀਆਂ ਵਿਚੋਂ 25 ਵਿਅਕਤੀ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐਸ ਜਗਨਮੋਹਨ ਰੈਡੀ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਨੂੰ 1-1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

Check Also

ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ‘ਤੇ ਹੋਏ ਕਤਲ ਦੀ ਕੀਤੀ ਨਿੰਦਾ-ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ

ਸਿੰਘੂ ਬਾਰਡਰ : ਸਿੰਘੂ ਬਾਰਡਰ ‘ਤੇ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ …