Breaking News
Home / ਭਾਰਤ / ਪ੍ਰਣਬ ਮੁਖਰਜੀ ਦੀ ਆਰ ਐਸ ਐਸ ਦੇ ਸਮਾਗਮ ਵਿਚ ਸ਼ਮੂਲੀਅਤ ਨੇ ਸਿਆਸੀ ਆਗੂਆਂ ਨੂੰ ਸੋਚਣ ਲਾਇਆ

ਪ੍ਰਣਬ ਮੁਖਰਜੀ ਦੀ ਆਰ ਐਸ ਐਸ ਦੇ ਸਮਾਗਮ ਵਿਚ ਸ਼ਮੂਲੀਅਤ ਨੇ ਸਿਆਸੀ ਆਗੂਆਂ ਨੂੰ ਸੋਚਣ ਲਾਇਆ

ਮੁਖਰਜੀ ਦੀ ਬੇਟੀ ਸ਼ਰਮਿਸ਼ਠਾ ਵੀ ਨਰਾਜ਼, ਕਿਹਾ ਪਿਤਾ ਕਾਂਗਰਸ ਨਹੀਂ ਛੱਡਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਆਰਐਸਐਸ ਦੇ ਨਾਗਪੁਰ ਸਥਿਤ ਹੈੱਡਕੁਆਰਟਰ ਵਿਚ ਦਿੱਤੇ ਭਾਸ਼ਣ ਨੂੰ ਲੈ ਕੇ ਸਿਆਸੀ ਨੇਤਾਵਾਂ ਨੇ ਆਪੋ-ਆਪਣੇ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਕਹਿ ਰਹੀ ਹੈ ਕਿ ਮੁਖਰਜੀ ਨੇ ਸਾਡੀਆਂ ਨੀਤੀਆਂ ਦੇ ਹਿਸਾਬ ਨਾਲ ਗੱਲਾਂ ਕੀਤੀਆਂ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਰਾਸ਼ਟਰ ਪ੍ਰਤੀ ਸਾਡੀ ਧਾਰਨਾ ‘ਤੇ ਪ੍ਰਣਬ ਮੁਖਰਜੀ ਨੇ ਵੀ ਮੋਹਰ ਲਾਈ ਹੈ।
ਸਾਬਕਾ ਰਾਸ਼ਟਰਪਤੀ ਵਲੋਂ ਆਰ ਐਸ ਐਸ ਦੇ ਸਮਾਗਮ ਵਿਚ ਸ਼ਾਮਲ ਹੋਣ ਲੈ ਕੇ ਉਨ੍ਹਾਂ ਦੀ ਪੁੱਤਰੀ ਅਤੇ ਕਾਂਗਰਸ ਨੇਤਾ ਸ਼ਰਮਿਸ਼ਠਾ ਮੁਖਰਜੀ ਨੇ ਟਵੀਟ ਕਰਕੇ ਨਰਾਜ਼ਗੀ ਪ੍ਰਗਟ ਕੀਤੀ ਹੈ। ਸ਼ਰਮਿਸ਼ਠਾ ਮੁਖਰਜੀ ਨੇ ਟਵੀਟ ਕਰ ਕੇ ਕਿਹਾ, ”ਉਨ੍ਹਾਂ ਦੇ ਪਿਤਾ ਨਾਗਪੁਰ ਜਾ ਕੇ ਭਾਜਪਾ ਅਤੇ ਆਰ. ਐੱਸ. ਐੱਸ. ਨੂੰ ਫਰਜ਼ੀ ਖਬਰਾਂ ਘੜਨ ਅਤੇ ਅਫਵਾਹਾਂ ਫੈਲਾਉਣ ਦੀ ਸਹੂਲਤ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਪ੍ਰਣਬ ਮੁਖਰਜੀ ਵਲੋਂ ਕਾਂਗਰਸ ਛੱਡਣ ਦੀਆਂ ਅਫਵਾਹਾਂ ਨੂੰ ਰੱਦ ਕੀਤਾ।”

Check Also

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਪਤੰਜਲੀ ਨੇ 67 ਅਖਬਾਰਾਂ ’ਚ ਛਪਵਾਇਆ ਮੁਆਫ਼ੀਨਾਮਾ

ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਨਵੀਂ ਦਿੱਲੀ/ਬਿਊਰੋ …