2.2 C
Toronto
Friday, November 14, 2025
spot_img
Homeਭਾਰਤ'ਪਰਵਾਸੀ ਭਾਰਤੀ ਸੰਮੇਲਨ'

‘ਪਰਵਾਸੀ ਭਾਰਤੀ ਸੰਮੇਲਨ’

ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ : ਨਰਿੰਦਰ ਮੋਦੀઠ
ਕਿਹਾ – ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਦੇਖਦਾ ਹਾਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿਚ 15ਵੇਂ ‘ਪਰਵਾਸੀ ਭਾਰਤੀ ਸੰਮੇਲਨ’ ਵਿਚ ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ। ਮੋਦੀ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਸਵੀਕਾਰ ਕੀਤਾ ਸੀ ਕਿ ਜਦੋਂ ਇਕ ਰੁਪਈਆ ਦਿੱਲੀ ਤੋਂ ਭੇਜਿਆ ਜਾਂਦਾ ਹੈ ਤਾਂ ਜਨਤਾ ਤੱਕ ਸਿਰਫ 15 ਪੈਸੇ ਹੀ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪਰਵਾਸੀ ਭਾਰਤੀਆਂ ਨੂੰ ਭਾਰਤ ਦੇ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਦੇਖਦਾ ਹਾਂ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਨੇੜਲੇ ਭਵਿੱਖ ਵਿਚ ਚਿਪ ਆਧਾਰਿਤ ਈ-ਪਾਸਪੋਰਟ ਜਾਰੀ ਕੀਤੇ ਜਾਣਗੇ। ਇਕ ਕੇਂਦਰੀਕ੍ਰਿਤ ਪਾਸਪੋਰਟ ਪ੍ਰਣਾਲੀ ਤਹਿਤ ਇਸ ਤਰ੍ਹਾਂ ਦੇ ਪਾਸਪੋਰਟ ਜਾਰੀ ਕਰਨ ਲਈ ਕੰਮ ਚੱਲ ਰਿਹਾ ਹੈ। ਪਰਵਾਸੀ ਭਾਰਤੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੂਤਘਰ ਅਤੇ ਵਣਜ ਦੂਤਘਰ ਪਾਸਪੋਰਟ ਸੇਵਾ ਪ੍ਰਾਜੈਕਟ ਨਾਲ ਵਿਸ਼ਵ ਪੱਧਰ ‘ਤੇ ਜੋੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤੁਹਾਡੇ ਸਾਰਿਆਂ ਲਈ ਪਾਸਪੋਰਟ ਨਾਲ ਜੁੜੀ ਇਕ ਕੇਂਦਰੀਕ੍ਰਿਤ ਪ੍ਰਣਾਲੀ ਤਿਆਰ ਕਰੇਗਾ। ਇਸ ਤੋਂ ਵੀ ਅੱਗੇ ਇਕ ਕਦਮ ਵਧਦੇ ਹੋਏ ਚਿਪ ਆਧਾਰਿਤ ਈ-ਪਾਸਪੋਰਟ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵੀ ਸੁਖਾਲਾ ਬਣਾਇਆ ਜਾਵੇਗਾ।
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਹਿੇਂਦਰ ਸਿੰਘ ਰਾਵਤ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਮਾਨਸਿਕਤਾ ਬਦਲ ਦਿੱਤੀ ਹੈ ਕਿ ਭਾਰਤ ਬਦਲ ਨਹੀਂ ਸਕਦਾ।

RELATED ARTICLES
POPULAR POSTS