ਕਾਠਮੰਡ : ਨੇਪਾਲ ਦੇ ਕੇਂਦਰੀ ਬੈਂਕ ਨੇ ਮੁਲਕ ਵਿੱਚ ਦੋ ਹਜ਼ਾਰ ਰੁਪਏ, ਪੰਜ ਸੌ ਅਤੇ ਦੋ ਸੌ ਰੁਪਏ ਦੇ ਭਾਰਤੀ ਕਰੰਸੀ ਨੋਟਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਨਾਲ ਭਾਰਤੀ ਸੈਰ-ਸਪਾਟਾ ਅਸਰਅੰਦਾਜ਼ ਹੋਣ ਦੇ ਆਸਾਰ ਹਨ, ਕਿਉਂਕਿ ਵੱਡੀ ਗਿਣਤੀ ਭਾਰਤੀ ਇਸ ਹਿਮਾਲਿਆਈ ਮੁਲਕ ਦੀ ਯਾਤਰਾ ਲਈ ਜਾਂਦੇ ਹਨ, ਜਿੱਥੇ ਭਾਰਤੀ ਕਰੰਸੀ ਵੱਡੇ ਪੱਧਰ ‘ਤੇ ਵਰਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਨੇਪਾਲ ਰਾਸ਼ਟਰ ਬੈਂਕ ਨੇ ਇਕ ਸਰਕੂਲਰ ਜਾਰੀ ਕਰਕੇ ਨੇਪਾਲੀ ਯਾਤਰੀਆਂ, ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਕੋਲ ਭਾਰਤੀ ਕਰੰਸੀ ਦੇ ਸੌ ਰੁਪਏ ਤੋਂ ਉਪਰ ਵਾਲੇ ਨੋਟ ਨਾ ਤਾਂ ਰੱਖਣ ਅਤੇ ਨਾ ਹੀ ਇਨ੍ਹਾਂ ਦਾ ਕੋਈ ਲੈਣ-ਦੇਣ ਕਰਨ।
Check Also
ਡਾ. ਅੰਬੇਡਕਰ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਸ਼ਰਧਾਂਜਲੀ ਭੇਟ
ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ …