12 ਫਰਵਰੀ ਨੂੰ ਈ.ਡੀ. ਸਾਹਮਣੇ ਹੋਵੇਗੀ ਪੇਸ਼ੀ
ਬੀਕਾਨੇਰ/ਬਿਊਰੋ ਨਿਊਜ਼ : ਬੀਕਾਨੇਰ ਦੇ ਕੋਲਾਇਤ ਇਲਾਕੇ ਵਿਚ 275 ਵਿੱਘੇ ਜ਼ਮੀਨ ਖਰੀਦ ਦੇ ਮਾਮਲੇ ਵਿਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਅਤੇ ਉਸਦੀ ਮਾਂ ਮੌਰੀਨ ਵਾਡਰਾ ਨੂੰ ਰਾਜਸਥਾਨ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਉਨ੍ਹਾਂ ਨੂੰ 12 ਫਰਵਰੀ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਪਵੇਗਾ। ਈ.ਡੀ. ਨੇ ਨਵੰਬਰ ਦੇ ਆਖਰੀ ਹਫਤੇ ਵਿਚ ਵਾਡਰਾ ਨੂੰ ਤੀਜੀ ਵਾਰ ਸੰਮਣ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵਾਡਰਾ ਦੋ ਵਾਰ ਸੰਮਣਾਂ ਤੋਂ ਕਿਨਾਰਾ ਕਰ ਚੁੱਕੇ ਸਨ। ਜ਼ਿਕਰਯੋਗ ਹੈ ਕਿ ਬੀਕਾਨੇਰ ਦੇ ਕੋਲਾਇਤ ਖੇਤਰ ਵਿਚ 275 ਵਿੱਘੇ ਜ਼ਮੀਨ ਖਰੀਦੀ ਗਈ ਸੀ। ਏ.ਐਸ.ਜੀ. ਰਾਜਦੀਪ ਰਸਤੌਗੀ ਨੇ ਅਦਾਲਤ ਨੂੰ ਦੱਸਿਆ ਕਿ ਰਾਬਰਟ ਵਾਡਰਾ ਨੇ ਮੌਰੀਨ ਨੂੰ ਇਕ ਚੈਕ ਦਿੱਤਾ ਸੀ। ਇਸ ਚੈਕ ਨਾਲ ਵਿਚੋਲੀਏ ਮਹੇਸ਼ ਨਾਗਰ ਨੇ ਆਪਣੇ ਡਰਾਈਵਰ ਦੇ ਨਾਮ ‘ਤੇ ਜ਼ਮੀਨ ਖਰੀਦ ਕੇ ਇਸ ਪੂਰੇ ਘੁਟਾਲੇ ਨੂੰ ਅੰਜਾਮ ਦਿੱਤਾ ਸੀ ਅਤੇ ਇਹ ਜਾਂਚ ਦਾ ਵਿਸ਼ਾ ਹੈ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …