ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੀ ਅਪੀਲ ਦਾ ਨੋਟਿਸ ਲੈਂਦਿਆਂ ਕਾਂਗਰਸ ਆਗੂ ਸੱਜਣ ਕੁਮਾਰ ਵੱਲੋਂ ਖ਼ੁਦ ਨੂੰ ਦੋਸ਼ਮੁਕਤ ਕਰਾਰ ਦੇਣ ਸਬੰਧੀ ਕੇਸ ਦੀ ਰੋਜ਼ਾਨਾ ਸੁਣਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਹਾਈਕੋਰਟ ਨੇ ਸੱਜਣ ਕੁਮਾਰ ਦੇ ਵਕੀਲ ਦੀ ਅਪੀਲ ਕਿ ਕੇਸ ਦੀ ਸੁਣਵਾਈ ਬਾਅਦ ਦੁਪਹਿਰ ਕੀਤੀ ਜਾਵੇ, ਨੂੰ ਵੀ ਨਹੀਂ ਮੰਨਿਆਂ। ਇਸ ਦੇ ਨਾਲ ਹੀ ਦਿੱਲੀ ਹਾਈਕੋਰਟ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵੱਲੋਂ ਪਾਸਪੋਰਟ ਅਥਾਰਟੀ ਵੱਲੋਂ ਉਸਦਾ ਪਾਸਪੋਰਟ ਜ਼ਬਤ ਕਰਨ ਦੇ ਆਦੇਸ਼ਾਂ ਨੂੰ ਚੁਣੌਤੀ ਦਿੰਦੀ ਅਪੀਲ ਉੱਤੇ ਕੇਂਦਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 6 ਮਾਰਚ ਨੂੰ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ ਸੱਜਣ ਕੁਮਾਰ ਦੇ ਮਾਮਲੇ ਵਿੱਚ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਸੱਜਣ ਕਮਾਰ ਨੂੰ 2013 ਵਿੱਚ ਦਾਇਰ ਕੀਤੀ ਇਸ ਅਪੀਲ ਸਬੰਧੀ ਰਾਹਤ ਮਿਲਣ ਦੀ ਉਮੀਦ ਸੀ।
Check Also
ਸ਼ਿਮਲਾ ’ਚ ਹਲਕੀ ਬਰਫਬਾਰੀ-ਸੈਲਾਨੀ ਖੁਸ਼
ਸ਼ਿਮਲਾ ਵਿੱਚ ਹੋਈ ਸੀਜ਼ਨ ਦੀ ਦੂਜੀ ਹਲਕੀ ਬਰਫਬਾਰੀ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ …