![](https://parvasinewspaper.com/wp-content/uploads/2020/12/RBI-1200x600-1-300x150.jpg)
ਰੇਪੋ ਰੇਟ 4 ਫ਼ੀਸਦੀ ‘ਤੇ ਬਰਕਰਾਰ
ਮੁੰਬਈ/ਬਿਊਰੋ ਨਿਊਜ਼
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪ੍ਰਮੁੱਖ ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ। ਕੇਂਦਰ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮ. ਪੀ. ਸੀ.) ਦੀ ਬੈਠਕ ਤੋਂ ਬਾਅਦ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਜਾਣਕਾਰੀ ਦਿੱਤੀ। ਪਿਛਲੀ ਮੁਦਰਾ ਸਮੀਖਿਆ ਦੌਰਾਨ ਆਰ. ਬੀ. ਆਈ. ਨੇ ਰੇਪੋ ਰੇਟ ਵਿਚ ਕੋਈ ਕਟੌਤੀ ਨਹੀਂ ਕੀਤੀ ਸੀ। ਫਿਲਹਾਲ ਰੇਪੋ ਰੇਟ 4 ਫ਼ੀਸਦੀ ਅਤੇ ਰਿਵਰਸ ਰੇਪੋ ਰੇਟ 3.35 ਫ਼ੀਸਦੀ ‘ਤੇ ਬਰਕਰਾਰ ਹੈ। ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਭਾਰਤੀ ਰਿਜ਼ਰਵ ਬੈਂਕ ਵਲੋਂ ਰੇਪੋ ਰੇਟ ਅਤੇ ਰਿਵਰਸ ਰੇਪੋ ਰੇਟ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਗਿਆ ਹੈ।