Breaking News
Home / ਭਾਰਤ / ਭਗਵੰਤ ਮਾਨ ਨੂੰ ਜਹਾਜ਼ ‘ਚੋਂ ਲਾਹੁਣ ਦੇ ਆਰੋਪਾਂ ਦੀ ਜਾਂਚ ਕਰਾਂਗੇ : ਸਿੰਧੀਆ

ਭਗਵੰਤ ਮਾਨ ਨੂੰ ਜਹਾਜ਼ ‘ਚੋਂ ਲਾਹੁਣ ਦੇ ਆਰੋਪਾਂ ਦੀ ਜਾਂਚ ਕਰਾਂਗੇ : ਸਿੰਧੀਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਹਵਾਬਾਜ਼ੀ ਬਾਰੇ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਸ਼ਰਾਬੀ’ ਹੋਣ ਕਾਰਨ ਹਵਾਈ ਜਹਾਜ਼ ਵਿਚੋਂ ਲਾਹ ਦਿੱਤੇ ਜਾਣ ਦੇ ਆਰੋਪਾਂ ਦੀ ਜਾਂਚ ਕੀਤੀ ਜਾਵੇਗੀ। ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਨਿਸ਼ਾਨਾ ਬਣਾਉਂਦਿਆਂ ਆਰੋਪ ਲਾਏ ਸਨ ਕਿ ਮੁੱਖ ਮੰਤਰੀ ਨੂੰ ਦਿੱਲੀ ਆ ਰਹੇ ਜਹਾਜ਼ ਵਿਚੋਂ ਫਰੈਂਕਫਰਟ ਹਵਾਈ ਅੱਡੇ ‘ਤੇ ਇਸ ਲਈ ਉਤਾਰ ਦਿੱਤਾ ਗਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਸਨ। ਜਦਕਿ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਨੇ ਅਜਿਹੇ ਆਰੋਪ ਖਾਰਜ ਕਰ ਦਿੱਤੇ ਸਨ। ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਰੇ ਸਿੰਧੀਆ ਨੂੰ ਪੱਤਰ ਲਿਖਿਆ ਹੈ ਤੇ ਮਾਮਲੇ ਦੀ ਜਾਂਚ ਮੰਗੀ ਹੈ। ਸਿੰਧੀਆ ਨੇ ਕਿਹਾ, ‘ਇਹ ਘਟਨਾ ਵਿਦੇਸ਼ੀ ਧਰਤੀ ਉਤੇ ਵਾਪਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਤੱਥਾਂ ਦੀ ਜਾਂਚ ਕਰੀਏ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਰੋਪ ਲਾਇਆ ਹੈ ਕਿ ਮਾਨ ਨੂੰ ‘ਸ਼ਰਾਬੀ’ ਹੋਣ ਕਾਰਨ ਲਫਥਾਂਜ਼ਾ ਨੇ ਜਹਾਜ਼ ਚੋਂ ਲਾਹ ਦਿੱਤਾ ਸੀ।
ਭਗਵੰਤ ਮਾਨ ਨੂੰ ਬਦਨਾਮ ਕਰ ਰਹੀਆਂ ਹਨ ਵਿਰੋਧੀ ਧਿਰਾਂ : ਕੇਜਰੀਵਾਲ
ਵਡੋਦਰਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਨ੍ਹਾਂ ਆਰੋਪਾਂ ਤੋਂ ਬਚਾਅ ਕੀਤਾ ਕਿ ਉਨ੍ਹਾਂ ਨੂੰ ਫਰੈਂਕਫਰਟ ਹਵਾਈ ਅੱਡੇ ‘ਤੇ ਦਿੱਲੀ ਆਧਾਰਿਤ ਉਡਾਣ ‘ਚ ਇਸ ਲਈ ਨਹੀਂ ਚੜ੍ਹਨ ਦਿੱਤਾ ਗਿਆ ਕਿਉਂਕਿ ਉਨ੍ਹਾਂ ਸ਼ਰਾਬ ਪੀਤੀ ਹੋਈ ਸੀ। ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰਾਂ ਭਗਵੰਤ ਨੂੰ ਬਦਨਾਮ ਕਰਨ ਲਈ ਉਨ੍ਹਾਂ ‘ਤੇ ਚਿੱਕੜ ਸੁੱਟ ਰਹੀਆਂ ਹਨ ਤੇ ਝੂਠ ਬੋਲ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਭਗਵੰਤ ਮਾਨ ਦੇ ਕੰਮ ‘ਚ ਕੋਈ ਕਮੀ ਨਹੀਂ ਲੱਭ ਰਹੀ। ਕੇਜੀਵਾਲ ਨੇ ਕਿਹਾ, ‘ਭਗਵੰਤ ਮਾਨ ਨੇ ਪਿਛਲੇ ਛੇ ਮਹੀਨਿਆਂ ਅੰਦਰ ਜੋ ਕੀਤਾ ਹੈ, ਉਹ ਪੰਜਾਬ ਵਿੱਚ ਕਿਸੇ ਸਰਕਾਰ ਨੇ 75 ਸਾਲਾਂ ਅੰਦਰ ਵੀ ਨਹੀਂ ਸੀ ਕੀਤਾ।’

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …