-4.3 C
Toronto
Tuesday, January 6, 2026
spot_img
HomeਕੈਨੇਡਾFrontਦੰਗਲ ਗਰਲ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਦੰਗਲ ਗਰਲ ਸੁਹਾਨੀ ਭਟਨਾਗਰ ਦਾ 19 ਸਾਲ ਦੀ ਉਮਰ ’ਚ ਹੋਇਆ ਦੇਹਾਂਤ

ਦਿੱਲੀ ਦੇ ਏਮਸ ਹਸਪਤਾਲ ਵਿਚ ਲਿਆ ਆਖਰੀ ਸਾਹ


ਮੁੰਬਈ/ਬਿਊਰੋ ਨਿਊਜ਼ : ਸਿਨੇਮਾ ਜਗਤ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰਾ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ ਹੈ। ਸਿਰਫ਼ 19 ਸਾਲ ਦੀ ਉਮਰ ’ਚ ਸੁਹਾਨੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਹੈ। ਸੁਹਾਨੀ ਦੇ ਫੈਨਜ਼ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਦੁਖੀ ਹਨ। ਲੋਕ ‘ਦੰਗਲ’ ਗਰਲ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਪਰ ਉਸ ਦੇ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ। ਫਰੀਦਾਬਾਦ ਦੀ ਰਹਿਣ ਵਾਲੀ ਸੁਹਾਨੀ ਭਟਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ ’ਚ ਪਾਣੀ ਭਰ ਜਾਣਾ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਸੁਹਾਨੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ, ਉਨ੍ਹਾਂ ਦੇ ਅਜਿਹੇ ਮਾੜੇ ਪ੍ਰਭਾਵ ਹੋਏ ਕਿ ਉਸ ਦੇ ਸਰੀਰ ’ਚ ਹੌਲੀ-ਹੌਲੀ ਪਾਣੀ ਨਾਲ ਭਰ ਗਿਆ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸੀ।

RELATED ARTICLES
POPULAR POSTS