Breaking News
Home / ਕੈਨੇਡਾ / Front / ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਸਥਿਤ ਬਗਲਾਮੁਖੀ ਧਾਮ ’ਚ ਹੋਏ ਨਤਮਸਤਕ

ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਸਥਿਤ ਬਗਲਾਮੁਖੀ ਧਾਮ ’ਚ ਹੋਏ ਨਤਮਸਤਕ

ਮਹਾਂਯੱਗ ’ਚ ਆਹੂਤੀ ਪਾ ਕੇ ਮਾਂ ਬਗਲਾਮੁਖੀ ਤੋਂ ਲਿਆ ਅਸ਼ੀਰਵਾਦ


ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਪੱਖੋਵਾਲ ਰੋਡ ’ਤੇ ਸਥਿਤ ਮਾਂ ਬਗਲਾਮੁਖੀ ਧਾਮ ’ਚ ਪਹੁੰਚ ਕੇ ਮਾਂ ਦੇ ਚਰਨਾਂ ’ਚ ਸੀਸ ਨਿਵਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਗਲਾਮੁਖੀ ਧਾਮ ’ਚ ਚੱਲ ਰਹੇ ਅਖੰਡ ਹਵਨ ’ਚ ਆਹੂਤੀ ਪਾ ਕੇ ਮਾਂ ਬਗਲਾਮੁਖੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਬਗਲਾਮੁਖੀ ਧਾਮ ਦੇ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਇਥੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਬਗਲਾਮੁਖੀ ਧਾਮ ’ਚ 216 ਘੰਟਿਆਂ ਦਾ ਮਹਾਂਯੱਗ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਥੋਂ ਦੇ ਮੁੱਖ ਸੇਵਾਦਾਰ ਪ੍ਰਵੀਨ ਚੌਧਰੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ 6 ਵਜੇ ਪੂਰਨ ਆਹੂਤੀ ਪਾਈ ਜਾਵੇਗੀ। ਪਿਛਲੇ 10 ਦਿਨਾਂ ਤੋਂ ਲਗਾਤਾਰ ਭਗਤਜਨਾਂ ਵੱਲੋਂ ਅਖੰਡ ਯੱਗ ’ਚ ਆਹੂਤੀਆਂ ਪਾ ਕੇ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਲਈ ਮਾਂ ਬਗਲਾਮੁਖੀ ਅੱਗੇ ਪ੍ਰਾਰਥਨਾਵਾਂ ਕਰ ਰਹੇ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …