Breaking News
Home / ਪੰਜਾਬ / ਤੇਲ ਕੀਮਤਾਂ ਨੂੰ ਲੈ ਕੇ ਹਾਹਾਕਾਰ

ਤੇਲ ਕੀਮਤਾਂ ਨੂੰ ਲੈ ਕੇ ਹਾਹਾਕਾਰ

ਕਈ ਸੂਬਿਆਂ ’ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ
ਚੰਡੀਗੜ੍ਹ/ਬਿਊੂਰੋ ਨਿਊਜ਼
ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਪੰਜਾਬ ਸਮੇਤ ਪੂਰੇ ਭਾਰਤ ਵਿਚ ਹਾਹਾਕਾਰ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਲੰਘੇ ਸੱਤ ਹਫ਼ਤਿਆਂ ਵਿਚ 27ਵੀਂ ਵਾਰ ਅੱਜ ਫਿਰ ਤੇਲ ਕੀਮਤਾਂ ਵਿਚ ਵਾਧਾ ਹੋਇਆ। ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਪੈਟਰੋਲ ਦੀ ਕੀਮਤ ਵਿਚ 29 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਅੱਜ ਹੋਏ ਇਸ ਵਾਧੇ ਨਾਲ ਕੌਮੀ ਰਾਜਧਾਨੀ ਦਿੱਲੀ ਵਿਚ ਜਿੱਥੇ ਪੈਟਰੋਲ 97 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ ਉੱਥੇ ਹੀ ਡੀਜ਼ਲ 88 ਰੁਪਏ ਲੀਟਰ ਦੇ ਨੇੜੇ ਪਹੁੰਚ ਗਿਆ। ਭਾਰਤ ਦੇ ਅੱਠ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ, ਜੰਮੂ ਕਸ਼ਮੀਰ ਤੇ ਲੱਦਾਖ ਵਿਚ ਪੈਟਰੋਲ ਦਾ ਪ੍ਰਚੂਨ ਵਿਕਰੀ ਮੁੱਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੈ। ਇਸੇ ਤਰ੍ਹਾਂ ਮਹਾਨਗਰਾਂ ਵਿੱਚੋਂ ਮੁੰਬਈ, ਹੈਦਰਾਬਾਦ ਤੇ ਬੰਗਲੌਰ ਵਿਚ ਪਹਿਲਾਂ ਹੀ ਪੈਟਰੋਲ ਦਾ ਮੁੱਲ 100 ਰੁਪਏ ਲੀਟਰ ਤੋਂ ਵੱਧ ਹੈ। ਮੁੰਬਈ ਵਿਚ ਪੈਟਰੋਲ ਇਸ ਵੇਲੇ 103.36 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 95.44 ਰੁਪਏ ਲੀਟਰ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਦਾ ਜ਼ਿਲ੍ਹਾ ਸ੍ਰੀਗੰਗਾਨਗਰ ਪਹਿਲੀ ਅਜਿਹੀ ਜਗ੍ਹਾ ਸੀ ਜਿੱਥੇ ਪੈਟਰੋਲ ਸਭ ਤੋਂ ਪਹਿਲਾਂ ਫਰਵਰੀ ਦੇ ਅੱਧ ਵਿਚ 100 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਸੀ। ਜੇਕਰ ਇਸੇ ਤਰ੍ਹਾਂ ਤੇਲ ਕੀਮਤਾਂ ਵਿਚ ਵਾਧਾ ਜਾਰੀ ਰਿਹਾ ਤਾਂ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਦੇਸ਼ ਦੀ ਜਨਤਾ ਅੱਛੇ ਦਿਨਾਂ ਦੀ ਉਡੀਕ ਕਰ ਰਹੀ ਹੈ।

Check Also

ਮੀ-ਟੂ ਮਾਮਲੇ ’ਚ ਚੰਨੀ ਖਿਲਾਫ ਗੱਲ ਕਰਨ ਵਾਲੀ ਮਨੀਸ਼ਾ ਗੁਲਾਟੀ ਦੇ ਬਦਲੇ ਸੁਰ

ਹੁਣ ਕਿਹਾ, ਮੇਰੇ ਕੋਲੋਂ ਫਾਲਤੂ ਸਵਾਲ ਨਾ ਪੁੱਛੋ ਜਲੰਧਰ/ਬਿਊਰੋ ਨਿਊਜ਼ ਚਰਨਜੀਤ ਸਿੰਘ ਚੰਨੀ ਦੇ ਪੰਜਾਬ …