22.9 C
Toronto
Wednesday, August 19, 2026
spot_img
HomeਕੈਨੇਡਾFrontਮਨਪ੍ਰੀਤ ਸਿੰਘ ਬਾਦਲ, ਸਮਿ੍ਰਤੀ ਇਰਾਨੀ ਅਤੇ ਵਸੁੰਧਰਾ ਰਾਜੇ ਭਾਜਪਾ ਦੇ ਕੌਮੀ ਪ੍ਰਧਾਨ...

ਮਨਪ੍ਰੀਤ ਸਿੰਘ ਬਾਦਲ, ਸਮਿ੍ਰਤੀ ਇਰਾਨੀ ਅਤੇ ਵਸੁੰਧਰਾ ਰਾਜੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਟੀਮ ’ਚ ਸ਼ਾਮਲ

ਮਨਪ੍ਰੀਤ ਸਿੰਘ ਬਾਦਲ, ਸਮਿ੍ਰਤੀ ਇਰਾਨੀ ਅਤੇ ਵਸੁੰਧਰਾ ਰਾਜੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਟੀਮ ’ਚ ਸ਼ਾਮਲ
ਮਨਪ੍ਰੀਤ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਅਤੇ ਤਰੁਣ ਚੁੱਘ ਨੂੰ ਦਫਤਰ ਇੰਚਾਰਜ ਦੀ ਮਿਲੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਸੋਮਵਾਰ ਨੂੰ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ 13 ਉਪ ਪ੍ਰਧਾਨ ਅਤੇ 8 ਜਨਰਲ ਸਕੱਤਰ ਸ਼ਾਮਲ ਹਨ। ਇਸਦੇ ਚੱਲਦਿਆਂ ਪੰਜਾਬ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਅਤੇ ਤਰੁਣ ਚੁੱਘ ਨੂੰ ਦਫਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਦੌਰਾਨ ਸਮਿ੍ਰਤੀ ਇਰਾਨੀ ਨੂੰ ਜਨਰਲ ਸਕੱਤਰ ਅਤੇ ਵਸੁੰਧਰਾ ਰਾਜੇ ਨੂੰ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀ.ਐਲ. ਸੰਤੋਸ਼ ਨੂੰ ਸੰਗਠਨ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਪਾਰਟੀ ਨੇ 2027 ਦੀਆਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਟੀਮ ਤਿਆਰ ਕੀਤੀ ਹੈ। ਇਸ ਟੀਮ ਵਿਚ ਯੂਪੀ ਦੇ 6 ਅਹੁਦੇਦਾਰ ਸ਼ਾਮਲ ਹਨ। ਇਸੇ ਤਰ੍ਹਾਂ ਰਾਜਸਥਾਨ ਦੇ 3, ਦਿੱਲੀ ਦੇ 6 ਅਤੇ ਮਹਾਰਾਸ਼ਟਰ ਦੇ 4 ਨੁਮਾਇੰਦੇ ਚੁਣੇ ਹਨ। ਇਸਦੇ ਚੱਲਦਿਆਂ ਪੰਜਾਬ, ਉਤਰਾਖੰਡ, ਉੜੀਸਾ, ਆਂਧਰਾ ਪ੍ਰਦੇਸ਼, ਬੰਗਾਲ, ਕੇਰਲ ਅਤੇ ਬਿਹਾਰ ਵਿਚੋਂ ਦੋ-ਦੋ ਮੈਂਬਰ ਲਏ ਗਏ ਹਨ।

RELATED ARTICLES
POPULAR POSTS