23.7 C
Toronto
Tuesday, September 16, 2025
spot_img
Homeਪੰਜਾਬ550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ...

550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ ‘ਚ ਹੋਈ ਕਰੋੜਾਂ ਦੀ ਠੱਗੀ

ਸਿਮਰਜੀਤ ਬੈਂਸ ਨੇ ਲੁਧਿਆਣਾ ‘ਚ ਕੀਤਾ ਪ੍ਰਗਟਾਵਾ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਮਿੱਟੀ ਦੇ ਤੇਲ ਦੇ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕੇਂਦਰੀ ਪੈਟਰੋਲੀਅਮ ਵਿਭਾਗ ਵੱਲੋਂ ਇਹ ਜੋ ਮਿੱਟੀ ਦਾ ਤੇਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰਾਂ ਲਈ 61 ਲੱਖ ਲੀਟਰ ਤੇਲ ਸਸਤੀ ਕੀਮਤ ‘ਤੇ ਦਿੱਤਾ ਗਿਆ ਸੀ ਉਸ ਨੂੰ ਮਹਿੰਗੀਆਂ ਕੀਮਤਾਂ ਵਿੱਚ ਬਾਜ਼ਾਰ ‘ਚ ਵੇਚਿਆ ਜਾ ਰਿਹਾ ਹੈ।
ਸਿਮਰਜੀਤ ਬੈਂਸ ਨੇ ਇਸ ਮੌਕੇ ਪੰਜਾਬ ਦੇ ਕਾਨੂੰਨ ਪ੍ਰਬੰਧ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਰੇਤਾ ਅਤੇ ਬਜਰੀ ਮਾਫੀਆ ਲਗਾਤਾਰ ਸਰਗਰਮ ਹੈ ਅਤੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਬੈਂਸ ਨੇ ਇਸ ਮੌਕੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕੇਂਦਰੀ ਪੈਟਰੋਲੀਅਮ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ 61 ਲੱਖ ਲੀਟਰ ਮਿੱਟੀ ਦਾ ਤੇਲ ਪੰਜਾਬ ‘ਚ ਭੇਜਿਆ ਗਿਆ ਸੀ ਤਾਂ ਜੋ ਗੁਰੂ ਘਰਾਂ ‘ਚ ਲੰਗਰ ਨਿਰੰਤਰ ਚੱਲ ਸਕੇ ਪਰ ਲੱਗਭੱਗ 38 ਰੁਪਏ ਫੀ-ਲਿਟਰ ਦੇ ਹਿਸਾਬ ਨਾਲ ਦਿੱਤੇ ਗਏ ਇਸ ਤੇਲ ‘ਚੋਂ ਕੁਝ ਹਿੱਸਾ ਹੀ ਗੁਰੂ ਘਰਾਂ ‘ਚ ਵਰਤਿਆ ਗਿਆ। ਬਾਕੀ ਪੰਜਾਬ ਦੇ ਡਿਪੂਆਂ ਨੂੰ ਭੇਜ ਦਿੱਤਾ ਗਿਆ ਜੋ ਇਸ ਨੂੰ 62 ਰੁਪਏ ਫ਼ੀ ਲਿਟਰ ਦੇ ਹਿਸਾਬ ਨਾਲ ਵੇਚ ਰਹੇ ਨੇ। ਜੋ ਕਿ ਇੱਕ ਵੱਡੀ ਧਾਂਦਲੀ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਵਿਭਾਗ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।
ਇਸੇ ਦੌਰਾਨ ਸਿਮਰਜੀਤ ਬੈਂਸ ਨੂੰ ਮਾਣਹਾਨੀ ਦੇ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ। ਇਹ ਮਾਣਹਾਨੀ ਦਾ ਮਾਮਲਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਦਰਜ ਕਰਵਾਇਆ ਗਿਆ ਸੀ।

RELATED ARTICLES
POPULAR POSTS