ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਸਰਕਾਰ ਦੀ 500 ਤੇ 1000 ਦੀ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਦਾ ਅਸਰ ਪੰਜਾਬ ਚੋਣਾਂ ਵਿਚ ਖਰਚ ਹੋਣ ਵਾਲੇ ਕਾਲੇ ਧਨ ‘ਤੇ ਵੀ ਪਵੇਗਾ। ਪਿਛਲੀ ਵਾਰ 18 ਕਰੋੜ ਦੇ ਲਗਭਗ ਕਾਲਾ ਧਨ ਪੁਲਿਸ ਨੇ ਫੜਿਆ ਸੀ, ਜੋ ਪੰਜਾਬ ਵਿਚ ਖਰਚ ਹੋਣਾ ਸੀ। ਇਸੇ ਤਰ੍ਹਾਂ 12 ਕਰੋੜ ਰੁਪਏ ਦੇ ਲਗਭਗ ਕਾਲਾ ਧਨ ਯੂਪੀ ‘ਚ ਵੀ ਬਰਾਮਦ ਹੋਇਆ ਸੀ। ਪੰਜਾਬ ਦੀਆਂ ਚੋਣਾਂ ਵਿਚ ਹਰ ਵਾਰ ਮਨੀ ਪਾਵਰ ਦੀ ਵਰਤੋਂ ਕਰਕੇ ਵੋਟਾਂ ਖਰੀਦਣ ਦੇ ਦੋਸ਼ ਲੱਗਦੇ ਰਹੇ ਹਨ। ਅਜਿਹੀ ਵੀ ਚਰਚਾ ਸੀ ਕਿ ਕਈ ਸੰਭਾਵੀ ਉਮੀਦਵਾਰਾਂ ਨੇ ਆਪਣੇ ਘਰਾਂ ਵਿਚ ਵੱਡੀ ਗਿਣਤੀ ਵਿਚ ਵੋਟਾਂ ਖਰੀਦਣ ਲਈ ਪੈਸਾ ਇਕੱਠਾ ਕੀਤਾ ਹੋਇਆ ਹੈ। ਰਿਜ਼ਰਵ ਬੈਂਕ ਕੋਲ ਇਹ ਵੀ ਜਾਣਕਾਰੀ ਸੀ ਕਿ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦਾ ਜੋ ਕਾਰੋਬਾਰ ਹੁੰਦਾ ਹੈ, ਉਸ ਵਿਚ ਪੈਸਿਆਂ ਦਾ ਲੈਣ ਦੇਣ 1000 ਦੇ ਨੋਟਾਂ ਵਿਚ ਹੁੰਦਾ ਹੈ। ਇਸ ਲਈ ਇਸਦਾ ਸਿੱਧਾ ਅਸਰ ਡਰੱਗ ਪੈਡਲਿੰਗ ‘ਤੇ ਵੀ ਪਵੇਗਾ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …