ਸੀ.ਬੀ.ਆਈ. ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪਹੁੰਚੀ ਸੀ ਪੁੱਛਗਿੱਛ ਕਰਨ
ਪੁਲਿਸ ਨੇ ਸੀ.ਬੀ.ਆਈ. ਅਧਿਕਾਰੀ ਹੀ ਕਰ ਲਏ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰ ਵਿਚਾਲੇ ਟਕਰਾਅ ਹੁਣ ਸੜਕ ‘ਤੇ ਉਤਰ ਆਇਆ ਹੈ। ਜਿਵੇਂ ਹੀ ਸੀ.ਬੀ.ਆਈ. ਅਧਿਕਾਰੀ ਕਲਕੱਤਾ ਦੇ ਪੁਲਿਸ ਕਮਿਸ਼ਨਰ ਕੋਲੋਂ ਪੁੱਛਗਿੱਛ ਕਰਨ ਪਹੁੰਚੇ ਤਾਂ ਇਸ ਘਟਨਾ ਦੇ ਵਿਰੋਧ ਵਜੋਂ ਮਮਤਾ ਬੈਨਰਜੀ ਆਪਣੀ ਪੂਰੀ ਕੈਬਨਿਟ ਨਾਲ ਸੜਕ ‘ਤੇ ਆ ਕੇ ਧਰਨੇ ‘ਤੇ ਬੈਠ ਗਈ। ਜ਼ਿਕਰਯੋਗ ਹੈ ਕਿ ਚਿੱਟ ਪੁੱਟ ਫੰਡ ਘੁਟਾਲੇ ਦੀ ਜਾਂਚ ਲਈ ਤੈਅ ਕੀਤੀ ਗਈ ਐਸ ਆਈ ਟੀ ਦੇ ਮੁਖੀ ਕਲਕੱਤਾ ਪੁਲਿਸ ਕਮਿਸ਼ਨਰ ਰਾਜੀਵ ਸ਼ਾਰਧਾ ਸਨ ਤੇ ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਇਸ ਜਾਂਚ ਦੀਆਂ ਫਾਈਲਾਂ ਹੀ ਗੋਲ ਕਰ ਦਿੱਤੀਆਂ ਹਨ। ਜਦੋਂ ਇਸ ਸਬੰਧ ਵਿਚ ਸੀ.ਬੀ.ਆਈ. ਦੀ ਟੀਮ ਪੁੱਛਗਿੱਛ ਕਰਨ ਗਈ ਤਾਂ ਪੁਲਿਸ ਨੇ 5 ਸੀ.ਬੀ.ਆਈ. ਅਧਿਕਾਰੀਆਂ ਨੂੰ ਜਬਰੀ ਗੱਡੀ ਵਿਚ ਸੁੱਟ ਕੇ ਥਾਣੇ ਲੈ ਆਂਦਾ, ਬੇਸ਼ੱਕ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮਮਤਾ ਬੈਨਰਜੀ ਨੇ ਸੀ ਬੀ ਆਈ ਦੀ ਕਾਰਗੁਜ਼ਾਰੀ ਨੂੰ ਸੰਵਿਧਾਨਕ ਸੰਕਟ ਕਰਾਰ ਦਿੰਦਿਆਂ ਐਤਵਾਰ ਦੀ ਰਾਤ ਨੂੰ ਹੀ ਸੜਕ ‘ਤੇ ਧਰਨਾ ਮਾਰ ਦਿੱਤਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …