Breaking News
Home / ਭਾਰਤ / 14ਵਾਂ ਪਰਵਾਸੀ ਭਾਰਤੀ ਦਿਵਸ

14ਵਾਂ ਪਰਵਾਸੀ ਭਾਰਤੀ ਦਿਵਸ

logo-2-1-300x105-3-300x10521ਵੀਂ ਸਦੀ ਭਾਰਤ ਦੀ ਹੋਵੇਗੀ : ਮੋਦੀ
ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਅਹਿਮ
ਬੰਗਲੁਰੂ/ਬਿਊਰੋ ਨਿਊਜ਼
ਨੋਟਬੰਦੀ ਦੇ ਵਿਰੋਧੀਆਂ ਨੂੰ ਫਿਟਕਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਕਦਮ ਨੂੰ ‘ਲੋਕ ਵਿਰੋਧੀ’ ਦੱਸਣ ਵਾਲੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ‘ਸਿਆਸੀ ਪੁਜਾਰੀ’ ਹਨ। ਇੱਥੇ 14ਵੇਂ ਪਰਵਾਸੀ ਭਾਰਤੀ ਦਿਵਸ ਸਬੰਧੀ ਸਮਾਰੋਹ ਦੌਰਾਨ ਮੋਦੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਲੇ ਧਨ ਦੇ ਕੁਝ ਰਾਜਨੀਤਕ ਪੁਜਾਰੀ ਸਾਡੀਆਂ ਕੋਸ਼ਿਸ਼ਾਂ ਨੂੰ ਲੋਕ ਵਿਰੋਧੀ ਦੱਸਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ਕੀਤੀ ਹੈ, ਜਿਸ ਨੇ ਸ਼ਾਸਨ ਪ੍ਰਬੰਧ, ਸਮਾਜ ਤੇ ਪ੍ਰਸ਼ਾਸਨ ਨੂੰ ਹੌਲੀ-ਹੌਲੀ ਖੋਖਲਾ ਕਰ ਦਿੱਤਾ ਸੀ। ਇਸ ਤਿੰਨ ਦਿਨਾਂ ਸਮਾਰੋਹ ਮੌਕੇ ਪਰਵਾਸੀ ਭਾਰਤੀਆਂ ਵੱਲੋਂ ਦੇਸ਼ ਦੇ ਵਿਕਾਸ ਵਿੱਚ ਦਿੱਤੇ ਯੋਗਦਾਨ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ 69 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਰਾਹੀਂ ਭਾਰਤੀ ਅਰਥਚਾਰੇ ਵਿੱਚ ‘ਬਹੁਮੁੱਲਾ ਯੋਗਦਾਨ’ ਦਿੱਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਲਈ ਐਫਡੀਆਈ ਦੀਆਂ ਦੋ ਪਰਿਭਾਸ਼ਾਵਾਂ ਹਨ। ਇਕ ‘ਸਿੱਧਾ ਵਿਦੇਸ਼ੀ ਨਿਵੇਸ਼’ ਅਤੇ ਦੂਜਾ ‘ਫਸਟ ਡਿਵੈਲਪ ਇੰਡੀਆ’ (ਭਾਰਤ ਦੇ ਵਿਕਾਸ ਨੂੰ ਪਹਿਲ) ਹੈ। ਉਨ੍ਹਾਂ ਦਾਅਵਾ ਕੀਤਾ ਕਿ ”ਮੇਰਾ ਪੂਰਾ ਵਿਸ਼ਵਾਸ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ।” ਇਸ ਕਨਵੈਨਸ਼ਨ ਵਿੱਚ ਭਾਰਤੀ ਮੂਲ ਦੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਮੁੱਖ ਮਹਿਮਾਨ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ‘ਪ੍ਰਤਿਭਾ ਪਲਾਇਨ’ ਦਾ ਰੁਝਾਨ ਸੀ ਪਰ ਉਹ ਇਸ ਰੁਝਾਨ ਨੂੰ ਪ੍ਰਤਿਭਾ ਵਾਪਸੀ ਵਿੱਚ ਬਦਲਣਾ ਚਾਹੁੰਦੇ ਹਨ। ਇਸ ਲਈ ਸਰਕਾਰ ਛੇਤੀ ਵਿਦੇਸ਼ਾਂ ਵਿੱਚ ਨੌਕਰੀਆਂ ਦੇ ਮੌਕੇ ਲੱਭ ਰਹੇ ਭਾਰਤੀ ਨੌਜਵਾਨਾਂ ਲਈ ‘ਪਰਵਾਸੀ ਕੌਸ਼ਲ ਵਿਕਾਸ ਯੋਜਨਾ’ ਪ੍ਰੋਗਰਾਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਅਹਿਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ”ਹਮ ਪਾਸਪੋਰਟ ਕਾ ਕਲਰ ਨਹੀਂ ਦੇਖਤੇ, ਖ਼ੂਨ ਕਾ ਰਿਸ਼ਤਾ ਦੇਖਤੇ ਹੈਂ।” ਉਨ੍ਹਾਂ ਕਿਹਾ ਕਿ ਫਿਜ਼ੀ ਤੇ ਹੋਰ ਮੁਲਕਾਂ ਵਿੱਚ ਗਏ ਕਾਮਿਆਂ ਦੇ ਜਾਨਸ਼ੀਨਾਂ ਨੂੰ ‘ਵਿਦੇਸ਼ੀ ਭਾਰਤੀ ਨਾਗਰਿਕਤਾ’ (ਓਸੀਆਈ) ਕਾਰਡ ਦੇਣ ਦੀ ਯੋਜਨਾ ਉਤੇ ઠਸਰਕਾਰ ਕੰਮ ਕਰ ਰਹੀ ਹੈ। ਇਸ ਦੀ ਸ਼ੁਰੂਆਤ ਮਾਰਸ਼ਸ ਦੇ ਕਾਮਿਆਂ ਤੋਂ ਹੋਵੇਗੀ। ਇਸੇ ਦੌਰਾਨ ਮੋਦੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਂ ਮਾਰਸੇਰੌਲਤ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ ਤੇ ਅੱਤਵਾਦ ਸਣੇ ਕਈ ਮਸਲਿਆਂ ਉਤੇ ਚਰਚਾ ਕੀਤੀ।
ਮੋਦੀ ਨੇ ਪਰਵਾਸੀ ਭਾਰਤੀਆਂ ਨੂੰ PIO ਕਾਰਡ ਛੇਤੀ ਤੋਂ ਛੇਤੀ OCI ਕਾਰਡ ਵਿੱਚ ਬਦਲਣ ਲਈ ਕਿਹਾ
ਬੈਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ PIO (ਪਰਸਨ ਆਫ਼ ਇੰਡੀਅਨ ਔਰਜਿਨ) ਕਾਰਡ ਛੇਤੀ ਤੋਂ ਛੇਤੀ OCI (ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ) ਕਾਰਡ ਵਿੱਚ ਬਦਲਣ ਲਈ ਆਖਿਆ ਹੈ। ਪ੍ਰਧਾਨ ਮੰਤਰੀ ਨੇ ਬਿਨਾ ਕਿਸੇ ਜੁਰਮਾਨੇ ਦੇ ਇਸ ਕਾਰਡ ਨੂੰ ਬਦਲਣ ਦਾ ਸਮਾਂ ਜੂਨ ਤੱਕ ਵਧਾਉਣ ਦਾ ਐਲਾਨ ਵੀ ਕੀਤਾ। ਬੈਂਗਲੁਰੂ ਵਿਚ 14ਵੇਂ ਪਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …