15.3 C
Toronto
Saturday, October 4, 2025
spot_img
Homeਕੈਨੇਡਾਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ

ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ

ਬਰੈਂਪਟਨ : 24 ਸਤੰਬਰ 2017 ਨੂੰ ਸੀਨੀਅਰ ਵੁਮੈਨਸ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਅਤੇ ਵਾਈਸ ਪ੍ਰਧਾਨ ਸ਼ਿੰਦਰ ਪਾਲ ਬਰਾੜ ਦੀ ਅਗਵਾਈ ਵਿਚ ਟੌਬਿਰਮੌਰੀ ਦਾ ਟੂਰ ਲਾਇਆ ਗਿਆ। ਬਰੇਅਡਨ ਏਅਰ ਪੋਰਟ ਪਲਾਜੇ ਤੋਂ ਸਵੇਰੇ 7 ਵਜੇ ਕਲੱਬ ਦੇ 57 ਮੈਂਬਰਾਂ ਨੂੰ ਲੈ ਕੇ ਕੋਚ ਬੱਸ ਰਵਾਨਾ ਹੋਈ। ਰਸਤੇ ‘ਚ ਪੈਦੇ ਕੁਦਰਤੀ ਨਜਾਰਿਆਂ ਦਾ ਲੁਤਫ ਲੈਂਦੇ ਹੋਏ ਮੈਂਬਰਾਂ ਸਫਰ ਦਾ ਪੂਰਾ ਅਨੰਦ ਮਾਣਿਆ। ਸਫਰ ਦੌਰਾਨ ਹੀ ਸਨੈਕਸ ਕੋਕ ਪਾਣੀ ਆਦਿ ਵਰਤਾਇਆ ਗਿਆ ਤੇ ਇਸ ਤਰ੍ਹਾਂ ਹਸਦੇ ਖੇਡਦੇ ਤਕਰੀਬਨ 11.30 ‘ਤੇ ਮੰਜਿਲ ਉਤੇ ਪਹੁੰਚ ਗਏ। ਇਸ ਉਪਰੰਤ ਸਭ ਰਲ ਮਿਲ ਲੰਚ ਕੀਤਾ ਤੇ ਬਾਅਦ ਵਿਚ ਗਿੱਧੇ ਤੇ ਗਾਣੇ ਨਾਲ ਖੂਬ ਮਨੋਰੰਜਨ ਹੋਇਆ। ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੇ ਕਰੂਜ ਦੀਆਂ ਟਿਕਟਾਂ ਦਾ ਪ੍ਰਬੰਧ ਕਰਕੇ ਸਭਨੂੰ ਕਰੂਜ ਵਿਚ ਸਵਾਰ ਕਰਾਇਆ। ਕਰੀਬ ਢਾਈ ਘੰਟੇ ਕਰੂਜ ਦੀ ਸੈਰ ਦੌਰਾਨ ਆਸਪਾਸ ਦੇ ਕੁਦਰਤੀ ਨਜਾਰੇ ਜਿਵੇਂ ਚੱਟਾਨਾਂ ਵਿਚਕਾਰ ਫੈਲੀ ਹਰਿਆਲੀ ਤੇ ਥੱਲੇ ਦਿਖਦਾ ਸਮੁੰਦਰ ਦਾ ਸਾਫ ਪਾਣੀ ਆਦਿ ਬਹੁਤ ਹੀ ਮਨਮੋਹਕ ਦ੍ਰਿਸ਼ਾਂ ਨਾਲ ਸਭ ਮੈਂਬਰਾਂ ਅਪਾਰ ਖੁਸ਼ੀ ਦਾ ਪ੍ਰਕਟਾਵਾ ਕੀਤਾ। ਕਰੂਜ ਦੀ ਸੈਰ ਉਪਰੰਤ ਸਭ ਨੇ ਟਿਮਹੌਰਟਨ ਤੇ ਚਾਹ ਕੌਫੀ ਆਦਿ ਨਾਲ ਰਿਲੈਕਸ ਕਰਦੇ ਹੋਏ ਕਰੀਬ 4 ਕੁ ਵਜੇ ਵਾਪਸੀ ਦਾ ਸਫਰ ਸ਼ੁਰੂ ਕੀਤਾ। ਵਾਪਸੀ ਦਾ ਸਫਰ ਵੀ ਮੈਂਬਰਾ ਗਾਣੇ ਗਾਉਂਦਿਆਂ ਹਾਸੇ ਤਮਾਸ਼ੇ ਨਾਲ ਪੂਰਾ ਕੀਤਾ ਇਸੇ ਤਰ੍ਹਾਂ ਦੇ ਹੋਰ ਟੂਰਾਂ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ।

RELATED ARTICLES
POPULAR POSTS