ਬਰੈਂਪਟਨ : ਮਿਸੀਸਾਗਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਰੌਨ ਸਟਾਰ ਨੇ ਆਪਣੀ ਤੀਜੀ ਪਾਰੀ ਲਈ ਚੋਣ ਮੁਹਿੰਮ ਸ਼ੁਰੂ ਕੀਤੀ। ਮੁਹਿੰਮ ਵਿੱਚ ਮੇਅਰ ਬੋਨੀ ਕਰੋਮਬੀ, ਐੱਮਪੀਪੀ ਨੀਨਾ ਟਾਂਗਰੀ, ਸ਼ੈਰੋਫ ਸਬਾਵੇ, ਨਟਾਲਿਆ ਕੋਸੈਂਡੋਵਾ ਅਤੇ ਕੌਂਸਲਰ ਸੁ ਮੈਕਫੈਡਨ ਨੇ ਹਿੱਸਾ ਲਿਆ। ਸਮਰਥਕਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ।
ਸਟਾਰ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਪਿਛਲੀਆਂ ਪਾਰੀਆਂ ਵਿੱਚ ਆਵਾਜਾਈ ਸੁਵਿਧਾਵਾਂ, ਜਨਤਕ ਸੁਰੱਖਿਆ, ਅਪਰਾਧ ਘਟਾਉਣ ਅਤੇ ਕਫਾਇਤੀ ਘਰ ਮੁਹੱਈਆ ਕਰਾਉਣ ਲਈ ਕਾਰਜ ਕੀਤੇ ਹਨ ਅਤੇ ਮੁੜ ਚੋਣ ਜਿੱਤਣ ‘ਤੇ ਉਹ ਇਨ੍ਹਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ।
ਮਿਸੀਸਾਗਾ ਦੇ ਵਾਰਡ ਨੰਬਰ 6 ਤੋਂ ਰੌਨ ਸਟਾਰ ਨੇ ਚੋਣ ਮੁਹਿੰਮ ਕੀਤੀ ਸ਼ੁਰੂ
RELATED ARTICLES

