Breaking News
Home / ਕੈਨੇਡਾ / ਲਿੰਡਾ ਜੈਫਰੀ ਵਲੋਂ ਬਰੈਂਪਟਨ ‘ਚ ਚੋਣ ਮੁਹਿੰਮ ਸ਼ੁਰੂ

ਲਿੰਡਾ ਜੈਫਰੀ ਵਲੋਂ ਬਰੈਂਪਟਨ ‘ਚ ਚੋਣ ਮੁਹਿੰਮ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਮੌਜੂਦਾ ਮੇਅਰ ਲਿੰਡਾ ਜੈਫਰੀ ਨੇ ਮੁੜ ਤੋਂ ਮੇਅਰ ਚੁਣੇ ਜਾਣ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਬਰੈਂਪਟਨ ਦੀਆਂ ਉੱਘੀਆਂ ਸ਼ਖ਼ਸੀਅਤਾਂ ਰਮਨ ਕੌਰ ਗਰੇਵਾਲ, ਟੈਰੀ ਮਿਲਰ ਅਤੇ ਫਿਲੀਜ਼ ਓਜ਼ੀਮੀਅਰ ਨੇ ਜੈਫਰੀ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਦਾਅਵਾ ਕੀਤਾ ਕਿ ਇੱਥੇ ਜੈਫਰੀ ਹੀ ਇੱਕ ਅਜਿਹੀ ਉਮੀਦਵਾਰ ਹੈ ਜੋ ਸਰਕਾਰ ਦੇ ਹਰ ਪੱਧਰ ‘ਤੇ ਮਜ਼ਬੂਤ ਸਬੰਧ ਬਣਾ ਸਕਦੀ ਹੈ।
ਜੈਫਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਉਸਨੇ ਇੱਥੋਂ ਦੇ ਨਿਵਾਸੀਆਂ ਦੀ ਸਹਾਇਤਾ ਨਾਲ ਬਹੁਤ ਕੁਝ ਹਾਸਲ ਕੀਤਾ ਹੈ, ਪਰ ਜੋ ਬਾਕੀ ਰਹਿ ਗਅਿਾ ਹੈ, ਉਹ ਇਸ ਵਾਰ ਵੋਟਰਾਂ ਦੇ ਸਮਰਥਨ ਨਾਲ ਹਾਸਲ ਕਰ ਲਿਆ ਜਾਏਗਾ।

Check Also

ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …