10.5 C
Toronto
Wednesday, October 29, 2025
spot_img
Homeਕੈਨੇਡਾਸ਼ਹੀਦ ਬੁਕਮ ਸਿੰਘ ਨੂੰ ਅਕਾਲ ਅਕੈਡਮੀ ਵਲੋਂ ਸ਼ਰਧਾਂਜਲੀ ਭੇਟ

ਸ਼ਹੀਦ ਬੁਕਮ ਸਿੰਘ ਨੂੰ ਅਕਾਲ ਅਕੈਡਮੀ ਵਲੋਂ ਸ਼ਰਧਾਂਜਲੀ ਭੇਟ

ਬਰੈਂਪਟਨ/ਬਿਊਰੋ ਨਿਊਜ਼ : ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਕੈਨੇਡੀਅਨ ਸੈਨਿਕਾਂ ਦੀ ਯਾਦ ਵਿਚ ਸਿੱਖ ਭਾਈਚਾਰੇ ਵਲੋਂ ਐਤਵਾਰ ਨੂੰ ਕਿਚਨਰ ਮਾਊਂਟ ਹੋਪ ਸਮਿਟਰੀ 175 ਮੋਰ ਰੋਡ ਵਿਖੇ ਭਾਈ ਬੁਕਮ ਸਿੰਘ ਦੀ ਯਾਦਗਾਰ ਤੇ ‘ਰਿਮੈਂਬਰੈਂਸ ਦਿਵਸ’ ਨਾਲ ਸਬੰਧਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਇਸ ਸਮਾਗਮ ਵਿਚ ਉਨਟਾਰੀਓ ਭਰ ਤੋਂ ਸੰਸਥਾਵਾਂ ਸਥਾਨਕ ਲੋਕਾਂ ਅਤੇ ਕੈਨੇਡੀਅ ਆਰਮੀ ਤੇ ਪੁਲਿਸ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਦੇ ਨਾਲ ਬਰੈਂਪਟਨ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਦੀ ਸੰਗਤ ਅਤੇ ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਜੀ ਦੀ ਅਗਵਾਈ ਵਿਚ ਅਕਾਲ ਅਕੈਡਮੀ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਏ। ਅਕਾਲ ਅਕੈਡਮੀ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਅਤੇ ਪਰੀਨਾ ਕੌਰ ਵਿਰਕ ਵਲੋਂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਪਰਚਾ ਪੜ੍ਹਿਆ ਅਤੇ ਚਾਤਿਕ ਕੌਰ ਵਲੋਂ ਅਰਦਾਸ ਕੀਤੀ ਗਈ। ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ। ਅਕਾਲ ਅਕੈਡਮੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਅਤੇ ਅਧਿਆਪਕਾਂ ਨੇ ਭਾਈ ਬੁਕਮ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ।

RELATED ARTICLES

ਗ਼ਜ਼ਲ

POPULAR POSTS