Breaking News
Home / ਕੈਨੇਡਾ / ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦਾ ਸਮਾਗਮ 27 ਮਾਰਚ ਨੂੰ

ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦਾ ਸਮਾਗਮ 27 ਮਾਰਚ ਨੂੰ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ,  ਰਾਜਗੁਰੂ ਤੇ ਸੁਖਦੇਵ ਦੇ 75ਵੇਂ ਸ਼ਹੀਦੀ ਦਿਵਸ ਨੂੰ  ਸਮੱਰਪਿਤ ਪ੍ਰੋਗਰਾਮ ਜੋ 27 ਮਾਰਚ 2016 ਦਿਨ ਐਤਵਾਰ ਨੂੰ ਦੁਪਿਹਰ 1:30 ਵਜੇ, ਬਰੈਂਪਟਨ ਦੇ ਪੀਅਰਸਨ ਥੀਏਟਰ, ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ, ਦਾ ਮੁੱਖ ਆਕਰਸ਼ਣ ਨਾਟਕ ‘ਰੋਟੀ ਵਾਇਆ ਲੰਡਨ’ ਹੋਵੇਗਾ।  ਇਸ ਤੋਂ ਇਲਾਵਾ ਕੋਰੀਓਗਰਾਫ਼ੀ, ਗੀਤ ਸੰਗੀਤ ਤੇ ਸ਼ਹੀਦਾਂ ਦੇ ਵਿਚਾਰਾਂ ਨੂੰ ਦਰਸਾਉਂਦੇ ਸੰਖੇਪ ਵਿਚਾਰ, ਇਸ ਪ੍ਰੋਗਰਾਮ ਨੂੰ ਨਵੇਕਲਾ ਬਣਾਉਣਗੇ।
‘ਰੋਟੀ ਵਾਇਆ ਲੰਡਨ’ ਨਾਟਕ ਜਾਣੇ ਪਹਿਚਾਣੇ ਲੇਖਕ ਓਂਕਾਰ ਪ੍ਰੀਤ ਦੀ, ਪ੍ਰਵਾਸੀ ਭਾਰਤੀ ਲੋਕਾਂ ਨਾਲ ਜੁੜੇ ਮਸਲਿਆਂ ਨਾਲ ਸਬੰਧਿਤ ਰਚਨਾ ਹੈ, ਜਿਸ ਦਾ ਨਾਟਕੀ ਰੂਪਾਂਤਰ, ਬਹੁਤ ਸਾਰੀਆਂ ਸਫ਼ਲ ਪੇਸ਼ਕਾਰੀਆਂ ਕਰ ਚੁੱਕੇ ਉੱਘੇ ਨਿਰਦੇਸ਼ਕ ਜਸਪਾਲ ਢਿਲੋਂ ਦੁਆਰਾ ਕੀਤਾ ਜਾ ਰਿਹਾ ਹੈ।  ਗੁਰੂ ਤੇਗ ਬਹਾਦਰ ਹਾਈ ਸਕੂਲ ਬਰੈਂਪਟਨ ਦੇ ਵਿਦਿਆਰਥੀ ਇਸ ਸਮੇਂ ਪੇਸ਼ ਕੀਤੀ ਜਾਣ ਵਾਲੀ ਕੋਰੀਓਗਰਾਫ਼ੀ ਦੀ ਤਿਆਰੀ ਵਿਚ ਜੁੱਟੇ ਹੋਏ ਹਨ।  ਇਸ ਤੋਂ ਇਲਾਵਾ ਪ੍ਰੋਗਰਾਮ ਵਿਚ ਇਨਕਲਾਬੀ ਗੀਤ ਸੰਗੀਤ ਵੀ ਹੋਵੇਗਾ।  ਪ੍ਰੋਗਰਾਮ ਦੀ ਟਿਕਟ ਸਿਰਫ 6 ਡਾਲਰ ਰੱਖੀ ਗਈ ਹੈ। ਟਿਕਟਾਂ ਲੈਣ ਲਈ ਜਾਂ ਹੋਰ ਜਾਣਕਾਰੀ ਲਈ, ਐਸੋਸੀਏਸ਼ਨ ਦੇ ਪ੍ਰਧਾਨ, ਸੁਰਿੰਦਰ ਸੰਧੂ (416 721 9671) ਜਾਂ ਸਕੱਤਰ, ਸੁਰਜੀਤ ਸਹੋਤਾ (416 704 0745) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …