ਕਈ ਸਾਲਾਂ ਤੋਂ ਅਮਰ ਕਰਮਾ ਹੈਲਥ ਅਵਰਨੈੱਸ ਨੈਟਵਰਕ ਨੇ ਬਹੁਤ ਸਾਰੇ ਪਰਿਵਾਰਾਂ ਨਾਲ ਰਲਕੇ ‘ਵੈਲਨਟਾਈਨ ਡੇ’ ਨੂੰ ਇਕ ਨਿਵੇਕਲੇ ਢੰਗ ਨਾਲ ਮਨਾ ਕੇ ਇਕ ਮੀਲਪੱਥਰ ਸਥਾਪਿਤ ਕੀਤਾ ਹੈ। ਅਮਰ ਕਰਮਾ ਇਸ ਵਾਰ ਫਿਰ 4 ਫਰਵਰੀ, 2017 ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਆਪਣਾ ਸੱਤਵਾਂ ‘ਗਿਵ ਏ ਹਾਰਟ’ ਈਵੈਂਟ ਮਨਾ ਰਿਹਾ ਹੈ।
ਅਮਰ ਕਰਮਾ ਲਈ ਦਿਲ ਦੇਣ ਤੋਂ ਭਾਵ ਹੈ ਲੋੜਵੰਦਾਂ ਦੀ ਜਰੂਰਤ ਲਈ ਅੰਗਦਾਨ, ਟਿਸ਼ੂ ਦਾਨ, ਨਾੜੂ ਦੇ ਖੂਨ ਦਾ ਦਾਨ, ਵਾਲਾਂ ਦਾ ਦਾਨ ਇਤਿਆਦਿ ਲਈ ਆਪਣੇ ਆਪ ਨੂੰ ਰਜਿਸਟਰ ਕਰਨਾ ਅਤੇ ਸਮਾਜ ਵਿਚ ਸਦਭਾਵਨਾ ਦਾ ਸੁਨੇਹਾ ਦੇਕੇ ਸਿਹਤ ਅਤੇ ਤੰਦਰੁਸਤੀ ਨੂੰ ਪਰਫੁੱਲਤ ਕਰਨਾ। ਅਮਰ ਕਰਮਾ ਵਲੋਂ ਤੋਰੀ ਗਈ ‘ਗਿਵ ਏ ਹਾਰਟ’ ਦੀ ਇਸ ਰਿਵਾਇਤ ਨੇ ਸੋਸ਼ਲ ਮੀਡੀਆ ਰਾਹੀਂ ਇਸਦੇ ਸੁਨੇਹੇ ਨੂੰ ਘਰ ਘਰ ਪਹੁੰਚਾਇਆ ਹੈ। ਇਸ ਸ਼ਾਮ ਪ੍ਰੇਮੀ ਜੋੜੇ ਅਤੇ ਨੌਜਵਾਨ ਅੰਗਦਾਨ ਲਈ ਰਜਿਸਟਰੇਸ਼ਨ ਕਰਵਾਉਂਦੇ ਹਨ ਅਤੇ ਦੂਜੀਆਂ ਸੰਸਥਾਵਾਂ, ਜਿਨ੍ਹਾਂ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ, ਬਾਰੇ ਜਾਣਕਾਰੀ ਹਾਸਿਲ ਕਰਦੇ ਹਨ ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਈਵੇਂਟ ਦਾ ਖਾਸ ਆਕਰਸ਼ਣ ਹੈ -‘ਕੋਰਡ ਆਫ਼ ਲਵ’ ਜਿਸ ਲਈ ਵਿਕਟੋਰੀਆ ਏਂਜਲ – ਦਾ ਸਾਨੂੰ ਸਹਿਯੋਗ ਪ੍ਰਾਪਤ ਹੈ। ਇਹ ਸੰਸਥਾ 33 ਹਸਪਤਾਲਾਂ ਨਾਲ ਮਿਲ ਕੇ ਨਾੜੂ-ਖੂਨ ਦਾਨ ਦਾ ਕੰਮ ਕਰ ਰਹੀ ਹੈ। ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚੇ ਦੇ ਜਨਮ ਸਮੇਂ ਨਾੜੂ ਦੇ ਖੂਨ ਦਾ ਦਾਨ ਕੀਤਾ ਹੈ ਉਨ੍ਹਾਂ ਨੂੰ ਅਸੀਂ ਸਨਮਾਨਿਤ ਵੀ ਕਰਾਂਗੇ। ਕੋਰਡ ਆਫ਼ ਲਵ ਦੇ ਇਸ ਖਾਸ ਮਕਸਦ ਤੋਂ ਇਲਾਵਾ ਇਹ ਰੰਗੀਨ ਸ਼ਾਮ ਪਰਿਵਾਰਾਂ ਲਈ ਖਾਸ ਤਰ੍ਹਾਂ ਦੇ ਮਨੋਰੰਜਨ ਨਾਲ ਭਰਪੂਰ ਹੋਵੇਗੀ ਜਿਵੇਂ ਕਿ ਬੱਚਿਆਂ ਲਈ ਫੇਸ ਪੇਂਟਿੰਗ, ਮਹਿੰਦੀ ਦੇ ਟੈਟੂ, ਮਨੋਰੰਜਨ, ਰੈਫ਼ਲ, ਇਨਾਮ, ਡਿਨਰ, ਡਾਂਸ, ਕਰਮਾ ਵਲੋਂ ਤਿਆਰ ਕੀਤੇ ਪ੍ਰੋਗਰਾਮ, ਵਲੰਟੀਅਰ ਆਫ਼ ਦਾ ਈਅਰ ਅਵਾਰਡ ਅਤੇ 500 ਹੋਰ ਮਹਿਮਾਨਾਂ ਨਾਲ ਮੇਲ-ਜੋਲ। ਗਿਵ ਏ ਹਾਰਟ ਇਕ ਅਜਿਹੀ ਰਿਵਾਇਤ ਹੈ ਜਿਸਦਾ ਮਕਸਦ ਇਕ ਉਦਾਤ ਢੰਗ ਨਾਲ ਮਨੋਰੰਜਨ ਪ੍ਰਦਾਨ ਕਰਨਾ ਅਤੇ ਦੂਜਿਆਂ ਪ੍ਰਤੀ ਪਿਆਰ ਦਾ ਪ੍ਰਗਟਾਵਾ ਹੈ। ਅਮਰ ਕਰਮਾ ਵਲੰਟੀਅਰ ਭਰਤੀ ਕਰਨ ਦੇ ਨਾਲ ਨਾਲ ਸਪੌਂਸਰਸ਼ਿਪਾਂ ਅਤੇ ਡੋਨੇਸ਼ਨ ਮਨਜ਼ੂਰ ਕਰ ਰਿਹਾ ਹੈ। ਸਾਡੇ ਕੋਲ ਕੁਝ ਜਗਾ ਵੀ ਖਾਲੀ ਹਨ ਜਿੱਥੇ ਕੁਝ ਇਕ ਵਪਾਰੀ ਆਪਣੇ ਵਪਾਰ ਦਾ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਟਿਕਟਾਂ amarkarma.org ਤੋਂ ਖਰੀਦੀਆਂ ਜਾ ਸਕਦੀਆਂ ਹਨ।
ਕਿਰਪਾ ਕਰਕੇ ਨੋਟ ਕਰਨਾ- ਲਿਕਿਊਮੀਆ, ਲਿਫੋਨੀਆ ਅਤੇ ਹੋਰ ਖੂਨ ਦੇ ਰੋਗਾਂ ਨਾਲ ਲੜ ਰਹੇ ਕੇਵਲ ਬੋਨ ਮੈਰੋ ਜਾਂ ਕੋਰਡ ਬਲੱਡ ਹੀ ਬਚਾ ਸਕਦਾ ਹੈ। ਜੇ ਚਾਹੋ ਤਾਂ ਤੁਸੀਂ ਆਪਣੇ ਬੱਚੇ ਦੇ ਨਾੜੂ ਦੇ ਖੂਨ ਦਾ ਦਾਨ ‘ਪਬਲਿਕ ਕੋਰਡ ਬਲੱਡ ਬੈਂਕ’ ਨੂੰ ਦਾਨ ਕਰਕੇ ਉਨ੍ਹਾਂ ਹਜ਼ਾਰਾਂ ਲੋੜਵੰਦ ਮਰੀਜ਼ਾਂ ਦੀ ਮਦਦ ਕਰ ਸਕਦੇ ਹੋ ਜੋ ਇਕ ਆਸ ਨਾਲ ਤੁਹਾਡੇ ਵੱਲ ਤੱਕ ਰਹੇ ਹਨ! ਹੁਣ ਤੱਕ ਇਸ ਗੱਲ ਦਾ ਪਤਾ ਲੱਗਾ ਹੈ ਕਿ ਨਾੜੂ ਦੇ ਬਲੱਡ ਸਟੈੱਮ ਸੈੱਲਜ਼ 80 ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਕਿ ਕੈਂਸਰ, ਜਮਾਂਦਰੂ ਰੋਗ ਅਤੇ ਖੂਨ ਵਿਚਲੀਆਂ ਅਨੇਕਾਂ ਹੋਰ ਬਿਮਾਰੀਆਂ ਦੇ ਇਲਾਜ ਵਿਚ ਕੰਮ ਆਉਂਦੇ ਹਨ। ਨਾੜੂ ਦੇ ਖੂਨ ਨੂੰ ਟਰਾਂਸਪਲਾਂਟ ਕਰਕੇ ਸਟੈੱਮ ਸੈੱਲਜ਼ ਨੂੰ ਮਰੀਜ਼ ਦੇ ਖੂਨ ‘ਚ ਦਾਖਲ ਕੀਤਾ ਜਾਂਦਾ ਹੈ ਅਤੇ ਇਹ ਸੈੱਲਜ਼, ਰੋਗ ਗ੍ਰਸਤ ਤੰਤੂਆਂ ਦੀ ਮੁਰੰਮਤ ਕਰਦੇ ਹਨ। ਨਾੜੂ ਵਿਚਲੇ ਜਿਸ ਖੂਨ ਨੇ ਨੌ ਮਹੀਨੇ ਬੱਚੇ ਦੀ ਪਰਵਰਿਸ਼ ਕੀਤੀ ਹੁੰਦੀ ਹੈ ਉਸ ਨਾੜੂ ਵਿਚਲੇ ਖੂਨ ਦੇ ਸੈੱਲ ਪੁਰਾਣੇ ਸੈਲਾਂ ਦੀ ਬਨਿਸਪਤ ਅਜੇ ਪੂਰੇ ਸਵਸਥ ਹੁੰਦੇ ਹਨ ਅਤੇ ‘ਬੋਨ ਮੈਰੋ’ ਦੀ ਜਗਾ ਤੇ ਵਰਤੇ ਜਾ ਸਕਦੇ ਹਨ। ਅਜੋਕੀਆਂ ਖੋਜਾਂ ਅਨੁਸਾਰ ਉਸ ਵਿਚ ਉਹ ਤੱਤ ਮੌਜੂਦ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਣ ਦੀ ਸਮਰੱਥਾ ਰੱਖਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …