Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਵਾਰ ਸਮਾਗਮ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਵਾਰ ਸਮਾਗਮ

ਪ੍ਰੋਫੈਸਰ ਰਾਮ ਸਿੰਘ ਦੀ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਦਵਤਾ-ਭਰਪੂਰ ਭਾਸ਼ਨ
ਕਾਵਿ-ਪੁਸਤਕ ઑ’ਸੁੱਚੇ ਬੋਲ ਮੁਹੱਬਤ ਦੇ਼’ ਲੋਕ-ਅਰਪਿਤ ਹੋਈ ਤੇ ਕਵੀ-ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗ਼ਮ ਵਿਚ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਵੱਲੋਂ ‘ਪੰਜਾਬੀ ਸਾਹਿਤ ਆਲੋਚਨਾ’ ਉੱਪਰ ਵਿਸ਼ੇਸ਼ ਭਾਸ਼ਨ ਦਿੱਤਾ ਗਿਆ ਜਿਸ ਨੂੰ ਸਰੋਤਿਆ ਨੇ ਸਾਰ ਰੋਕ ਕੇ ਸੁਣਿਆ। ਸੁਖਜੀਤ ਆਹਲੂਵਾਲੀਆ ਦੀ ਪਲੇਠੀ ਕਾਵਿ-ਪੁਸਤਕ ઑ’ਸੁੱਚੇ ਬੋਲ ਮੁਹੱਬਤ ਦੇ਼’ ਲੋਕ-ਅਰਪਿਤ ਕੀਤੀ ਗਈ ਅਤੇ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਕਵੀ-ਦਰਬਾਰ ਹੋਇਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਪ੍ਰੋ. ਰਾਮ ਸਿੰਘ ਦੇ ਨਾਲ ਪੁਸਤਕ ਲੇਖਕ ਸੁਖਜੀਤ ਆਹਲੂਵਾਲੀਆ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ।
ਸਮਾਗ਼ਮ ਦੀ ਸ਼ੁਰੂਆਤ ਪਰਮਜੀਤ ਗਿੱਲ ਦੀ ਸੁਰੀਲੀ ਆਵਾਜ਼ ਵਿਚ ਗਾਏ ਗਏ ਗੀਤ ઑਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ਼ ਨਾਲ ਕੀਤੀ ਗਈ। ਉਪਰੰਤ, ਮਲੂਕ ਸਿੰਘ ਕਾਹਲੋਂ ਵੱਲੋਂ ਕਹੇ ਗਏ ਸੁਆਗ਼ਤੀ-ਸ਼ਬਦਾਂ ਅਤੋਂ ਹਰਜਸਪ੍ਰੀਤ ਗਿੱਲ ਵੱਲੋਂ ਸੁਖਜੀਤ ਆਹਲੂਵਾਲੀਆ ਦੀ ਪਲੇਠੀ ਕਾਵਿ-ਪੁਸਤਕ ઑਸੁੱਚੇ ਬੋਲ ਮੁਹੱਬਤ ਬਾਰੇ ਮੁੱਢਲੀ ਜਾਣਕਾਰੀ ਦੇਣ ਤੋਂ ਬਾਅਦ ਇਹ ਪੁਸਤਕ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਅਤੇ ਮਹਿਮਾਨਾਂ ਦੀ ਹਾਜ਼ਰੀ ਵਿਚ ਲੋਕ-ਅਰਪਿਤ ਕੀਤੀ ਗਈ। ਮੈਡਮ ਸੁਖਜੀਤ ਕੌਰ ਨੇ ਆਪਣੇ ਤੇ ਆਪਣੀਆਂ ਕਵਿਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਕਵਿਤਾ ਕਾਫ਼ੀ ਦੇਰ ਬਾਅਦ ਲਿਖਣੀ ਸ਼ੁਰੂ ਕੀਤੀ ਅਤੇ ਉਹ ਆਪਣੀਆਂ ਕਵਿਤਾਵਾਂ ਨੂੰ ਸਜਾ-ਸੰਵਾਰ ਕੇ ਫੇਸਬੁੱਕ ઑਤੇ ਪਾਉਂਦੇ ਰਹੇ। ਫੇਸਬੁੱਕ ਪਾਠਕਾਂ ਵੱਲੋਂ ਮਿਲੇ ਚੰਗੇ ਹੁੰਗਾਰੇ ਨਾਲ ਉਨ੍ਹਾਂ ਨੂੰ ਹੋਰ ਕਵਿਤਾਵਾਂ ਲਿਖਣ ਦਾ ਉਤਸ਼ਾਹ ਮਿਲਿਆ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਇਹ ਪੁਸਤਕ ਹੋਂਦ ਵਿਚ ਆਈ। ਆਪਣੇ ਨੌਜੁਆਨ ਸਪੁੱਤਰ ਤਨਵੀਰ ਦੇ ਅਚਾਨਕ ਅਕਾਲ-ਚਲਾਣੇ ਤੋਂ ਬਾਅਦ ਉਨ੍ਹਾਂ ਨੇ ਕਈ ਦਰਦ ਭਰੀਆਂ ਕਵਿਤਾਵਾਂ ਵੀ ਲਿਖੀਆਂ ਜਿਨ੍ਹਾਂ ਵਿੱਚੋਂ ਕੁਝ ਇਸ ਪੁਸਤਕ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਸਮਾਗ਼ਮ ਦੇ ਦੂਸਰੇ ਅਹਿਮ ਭਾਗ ਵਿਚ ਪ੍ਰੋ. ਰਾਮ ਸਿੰਘ ਨੇ ਆਪਣਾ ਭਾਸ਼ਨ ਸ਼ੁਰੂ ਕਰਦਿਆਂ ਕਿਹਾ ਕਿ ਪੰਜਾਬੀ ਵਿਚ ਸਾਹਿਤ ਆਲੋਚਨਾ ਵੀਹਵੀਂ ਸਦੀ ਦੀ ਦੇਣ ਹੈ ਕਿਉਂਕਿ 19਼ਵੀਂ ਸਦੀ ਵਿਚ ਪੰਜਾਬੀ ਸਾਹਿਤ ਹੀ ਨਹੀਂ ਸੀ ਅਤੇ ਇਸ ਦੀ ਆਲੋਚਨਾ ਤਾਂ ਬੜੇ ਦੂਰ ਦੀ ਗੱਲ ਸੀ। ਪੰਜਾਬੀ ਸਾਹਿਤ ਦੇ ਮੁੱਢਲੇ ਆਲੋਚਕਾਂ ਬਾਵਾ ਬੁੱਧ ਸਿੰਘ, ਮੌਲਾ ਬਖ਼ਸ਼ ਕੁਸ਼ਤਾ ਅਤੇ ਡਾ. ਮੋਹਨ ਸਿੰਘ ਦੀਵਾਨਾ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬੀ ਆਲੋਚਨਾ ਦਾ ਮੁੱਢ ਬੱਧਾ ਅਤੇ ਬਾਬਾ ਫ਼ਰੀਦ ਤੋਂ ਲੈ ਕੇ 20ਵੀਂ ਸਦੀ ਦੇ ਮੁੱਢਲੇ ਲੇਖਕਾਂ ਦੀਆਂ ਰਚਨਾਵਾਂ ਦਾ ਮੁਲਾਂਕਣ ਕੀਤਾ। ਡਾ. ਮੋਹਨ ਸਿੰਘ ਦੀਵਾਨਾ ਦੀ ਪੁਸਤਕ ઑਹਿਸਟਰੀ ਆਫ਼ ਪੰਜਾਬੀ ਲਿਟਰੇਚਰ਼ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ਕ ਇਹ ਪੁਸਤਕ ਅੰਗਰੇਜ਼ੀ ਵਿਚ ਸੀ ਪਰ ਇਸ ਵਿਚ ਪੰਜਾਬੀ ਪੁਸਤਕਾਂ ਬਾਰੇ ਵਿਸਥਾਰ-ਪੂਰਵਕ ਟਿੱਪਣੀਆਂ ਕੀਤੀਆਂ ਗਈਆਂ ਸਨ। ਪ੍ਰੋ. ਸੰਤ ਸਿੰਘ ਸੇਖੋਂ ਦੀ ਆਲੋਚਨਾ ਦੀ ਪਹਿਲੀ ਪੁਸਤਕ ઑਸਾਹਿਤਿਆਰਥ਼ ਸੀ ਜਿਸ ਵਿਚ ਪੰਜਾਬੀ ਰਚਨਾਵਾਂ ਨੂੰ ਮਾਰਕਸਵਾਦੀ ਸਿਧਾਂਤਾਂ ਅਨੁਸਾਰ ਪਰਖਿਆ ਤੇ ਪੜਚੋਲਿਆ ਗਿਆ।
ਇਸ ਦੌਰਾਨ ਪ੍ਰੋ. ਰਾਮ ਸਿੰਘ ਨੇ ਦੱਸਿਆ ਕਿ ਪ੍ਰੋ. ਕਿਸ਼ਨ ਸਿੰਘ ਨੇ ਆਪਣੀਆਂ ਪੁਸਤਕਾਂ ਵਿਚ ઑਮਕੈਨੀਕਲ ਮਾਰਕਸਸਿਜ਼ਮ਼ (Mechanical Maxism) ਦੀ ਬਜਾਏ ઑਡਾਇਨਾਮਿਕ ਮਾਰਕਸਸਿਜ਼ਮ਼ (Dynamic Marxcim) ਅਤੇ ਅਗਾਂਹ-ਵਧੂ (Progressive) ਵਿਚਾਰਧਾਰਾ ਦੀ ਗੱਲ ਕੀਤੀ ਜਿਸ ਨਾਲ ਪ੍ਰੋ. ਸੇਖੋਂ ਦੀਆਂ ਪੰਜਾਬੀ ਆਲੋਚਨਾ ਬਾਰੇ ਧਾਰਨਾਵਾਂ ਸੈਕੰਡਰੀ ਹੋ ਗਈਆਂ। ઑਮੁੱਖ-ਬੰਦੀ ਆਲੋਚਨਾ਼ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰੋ. ਟੀ. ਆਰ. ਵਿਨੋਦ ਨੇ ਪ੍ਰੋ. ਸੰਤ ਸਿੰਘ ਵੱਲੋਂ ਲਿਖੇ ਪੰਜਾਬੀ ਕਹਾਣੀਆਂ ਦੀਆਂ ਪੁਸਤਕਾਂ ਦੇ ਮੁੱਖ-ਬੰਦਾਂ ਦੀ ਸੰਪਾਦਨਾ ਕਰਕੇ ਇਕ ਖ਼ੂਬਸੂਰਤ ਆਲੋਚਨਾਤਮਿਕ ਪੁਸਤਕ ਤਿਆਰ ਕੀਤੀ ਜਿਸ ਵਿਚ ਪੰਜਾਬੀ ਆਲੋਚਨਾਂ ਬਾਰੇ ਪ੍ਰੋ. ਸੇਖੋਂ ਬਹੁ-ਮੁੱਲੀਆਂ ਟਿੱਪਣੀਆਂ ਦਰਜ ਹਨ। ਇਸ ਦੇ ਨਾਲ ਹੀ ઑਸੱਤਰਵਿਆਂ਼ ਵਿਚ ਲਿੰਗੂਇਸਟਿਕਸ ਦੇ ਮਾਹਿਰ ਡਾ. ਹਰਜੀਤ ਸਿੰਘ ਗਿੱਲ ਵੱਲੋਂ ਭਾਸ਼ਾ, ਫਿਲਾਸਫ਼ੀ, ਸਮਾਜਿਕ-ਵਰਤਾਰੇ (ਸੋਸ਼ਿਆਲੋਜੀ) ਅਤੇ ਸੱਭਿਆਚਾਰ ਨੂੰ ਇਕੱਠੇ ਵੇਖਦਿਆਂ ਹੋਇਆਂ ਪੰਜਾਬੀ ਅਲੋਚਨਾ ਦੇ ਕੁਝ ਆਧਾਰ ਦਿੱਤੇ ਗਏ ਜਿਨ੍ਹਾਂ ਨਾਲ ਅਜੋਕੀ ਪੰਜਾਬੀ ਆਲੋਚਨਾ ਵਿਚ ਨਵਾਂ ਮੋੜ ਆਇਆ।
ਪ੍ਰੋ ਰਾਮ ਸਿੰਘ ਨੇ ਕਿਹਾ ਕਿ ਪੰਜਾਬੀ ਆਲੋਚਨਾ ਦਾ ਭਵਿੱਖ ਉੱਜਲਾ ਹੈ ਅਤੇ ਅਜੋਕੇ ਸਮੇਂ ਵਿਚ ਬਹੁਤ ਸਾਰੇ ਆਲੋਚਕ ਪੰਜਾਬੀ ਰਚਨਾਵਾਂ ਦੀ ਬਹੁਤ ਵਧੀਆ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦੇ ਭਾਸ਼ਨ ਬਾਰੇ ਗੁਰਦਿਆਲ ਬੱਲ ਤੇ ਬਲਦੇਵ ਦੂਹੜੇ ਵੱਲੋਂ ਕੁਝ ਸੁਆਲ ਉਠਾਏ ਗਏ ਜਿਨ੍ਹਾਂ ਦੇ ਜੁਆਬ ਪ੍ਰੋ. ਰਾਮ ਸਿੰਘ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ।
ਸਮਾਗ਼ਮ ਦੇ ਤੀਸਰੇ ਭਾਗ ਵਿਚ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬ ਸਿੰਘ ਕਾਹਲੋਂ, ਸਤਨਾਮ ਕੌਰ, ਗੁਰਨਾਮ ਗਾਮੀ, ਪ੍ਰੀਤਮ ਧੰਜਲ, ਸੁਖਦੇਵ ਝੰਡ, ਤਲਵਿੰਦਰ ਮੰਡ, ਮਲੂਕ ਕਾਹਲੋਂ, ਪਾਕਿਸਤਾਨੀ ਸ਼ਾਇਰਾ ਸ਼ਾਇਨਾ, ਸੁਖਜੀਤ ਆਹਲੂਵਾਲੀਆ, ਰਮਿੰਦਰ ਵਾਲੀਆ, ਪ੍ਰਿੰ. ਸੰਜੀਵ ਧਵਨ, ਪਰਮਜੀਤ ਢਿੱਲੋਂ ਤੇ ਹੋਰਨਾਂ ਨੇ ਆਪਣੀਆਂ ਕਵਿਤਾਵਾਂ ਤੇ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਦਿਨ ਬਰੈਂਪਟਨ ਵਿਚ ਹੋ ਰਹੇ ਹੋਰ ਦੋ-ਤਿੰਨ ਸਮਾਗ਼ਮਾਂ ਦੇ ਬਾਵਜੂਦ ਸਭਾ ਦੇ ਇਸ ਮਹੀਨਾਵਾਰ ਸਮਾਗ਼ਮ ਵਿਚ ਸਰੋਤਿਆਂ ਦੀ ਭਰਪੂਰ ਹਾਜ਼ਰੀ ਰਹੀ।

Check Also

ਮਾਤਾ ਰਸਮਿੰਦਰ ਕੌਰ ਸੰਘਾ ਸਦੀਵੀ-ਵਿਛੋੜਾ ਦੇ ਗਏ

ਬਰੈਂਪਟਨ/ਡਾ. ਝੰਡ : ਸਾਰਿਆਂ ਲਈ ਇਹ ਬੜੇ ਹੀ ਦੁੱਖ-ਭਰੀ ਖ਼ਬਰ ਹੈ ਸਾਡੇ ਪਿਆਰੇ ਮਿੱਤਰ ਡਾ. …