19.3 C
Toronto
Thursday, September 11, 2025
spot_img
Homeਪੰਜਾਬਆਦਮਪੁਰ-ਮੁੰਬਈ ਹਵਾਈ ਸੇਵਾ ਸ਼ੁਰੂ

ਆਦਮਪੁਰ-ਮੁੰਬਈ ਹਵਾਈ ਸੇਵਾ ਸ਼ੁਰੂ

ਜਲੰਧਰ : ਆਦਮਪੁਰ ਸਿਵਲ ਹਵਾਈ ਅੱਡੇ ਤੋਂ 02 ਜੁਲਾਈ ਨੂੰ ਮੁੰਬਈ ਤੱਕ ਘਰੇਲੂ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋ ਗਈ। ਜਲੰਧਰ ਪ੍ਰਸ਼ਾਸਨ ਵੱਲ ਐੱਸਡੀਐੱਮ ਆਦਮਪੁਰ ਵਿਵੇਕ ਮੋਦੀ ਨੇ ਮੁੰਬਈ ਲਈ ਪਹਿਲੀ ਉਡਾਣ ਦੇ ਮੌਕੇ ‘ਤੇ ਆਦਮਪੁਰ ਸਿਵਲ ਹਵਾਈ ਅੱਡੇ ਦਾ ਦੌਰਾ ਕੀਤਾ। ਏਅਰਲਾਈਨ ਕੰਪਨੀ ਇੰਡੀਗੋ ਨੇ ਆਦਮਪੁਰ ਅਤੇ ਮੁੰਬਈ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕੀਤੀ। ਇਹ ਉਡਾਣ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2 ਜੁਲਾਈ ਨੂੰ ਬਾਅਦ ਦੁਪਹਿਰ 12.55 ਵਜੇ ਉਡਾਣ ਭਰ ਕੇ ਬਾਅਦ 3.15 ਵਜੇ ਆਦਮਪੁਰ ਪਹੁੰਚੀ। ਆਦਮਪੁਰ ਵਿੱਚ 35 ਮਿੰਟ ਦੇ ਠਹਿਰਾਅ ਮਗਰੋਂ ਜਹਾਜ਼ ਬਾਅਦ ਦੁਪਹਿਰ 3.50 ਵਜੇ ਉੱਡਿਆ ਅਤੇ ਸ਼ਾਮ 6.30 ਵਜੇ ਮੁੰਬਈ ਪਹੁੰਚਿਆ। ਮੁੰਬਈ-ਆਦਮਪੁਰ ਸੈਕਟਰ ਲਈ ਉਡਾਣ ਦੀ ਮਿਆਦ 2.20 ਘੰਟੇ ਅਤੇ ਆਦਮਪੁਰ-ਮੁੰਬਈ ਸੈਕਟਰ ਲਈ ਇਹ 2.40 ਘੰਟੇ ਹੋਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਜਲੰਧਰ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਵਪਾਰੀ ਖੁਸ਼ ਹਨ। ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਅਤੇ ਫਿਰ ਉੱਥੋਂ ਯੂਰਪ ਅਤੇ ਇੰਗਲੈਂਡ ਲਈ ਸਿੱਧੀਆਂ ਉਡਾਣਾਂ ਆਸਾਨ ਹੋ ਜਾਣਗੀਆਂ।

 

RELATED ARTICLES
POPULAR POSTS