24 C
Toronto
Wednesday, June 24, 2026
spot_img
Homeਪੰਜਾਬਨਵਾਂਸ਼ਹਿਰ ਦੀ ਮਹਿਲਾ ਨੇ ਸਾਊਦੀ ਅਰਬ 'ਚ ਘਿਰੀ ਹੋਣ ਦੀ ਭੇਜੀ ਵੀਡੀਓ

ਨਵਾਂਸ਼ਹਿਰ ਦੀ ਮਹਿਲਾ ਨੇ ਸਾਊਦੀ ਅਰਬ ‘ਚ ਘਿਰੀ ਹੋਣ ਦੀ ਭੇਜੀ ਵੀਡੀਓ

ਕੈਪਟਨ ਅਮਰਿੰਦਰ ਸਿੰਘ ਨੇ ਸੁਸ਼ਮਾ ਸਵਰਾਜ ਨੂੰ ਮੱਦਦ ਲਈ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਏਜੰਟਾਂ ਦੇ ਭੰਬਲਭੂਸੇ ਕਾਰਨ ਹੁਣ ਸਾਊਦੀ ਅਰਬ ਵਿੱਚ ਫਸੀ ਹੋਈ ਨਵਾਂਸ਼ਹਿਰ ਦੇ ਪਿੰਡ ਗੜ੍ਹੀ ਫ਼ਤਿਹ ਖ਼ਾਂ ਦੀ ਮਹਿਲਾ ਗੁਰਬਖ਼ਸ਼ ਕੌਰ ਨੇ ਆਪਣੇ ਪਰਿਵਾਰ ਨੂੰ ਵੀਡੀਓ ਭੇਜ ਕੇ ਉੱਥੋਂ ਕੱਢਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਮਹਿਲਾ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ। ਪੀੜਤ ਔਰਤ ਨੇ ਵੀਡੀਓ ਵਿੱਚ ਇਹ ਵੀ ਦੱਸਿਆ ਹੈ ਕਿ ਉਸ ਦੀ ਧੀ ਵੀ ਸਾਊਦੀ ਅਰਬ ਵਿੱਚ ਹੀ ਕਿਤੇ ਫਸੀ ਹੋਈ ਹੈ। ਉਸ ਨੇ ਵੀਡੀਓ ਵਿੱਚ ਦੱਸਿਆ ਹੈ ਕਿ ਉਸ ਤੇ ਉਸ ਦੀ ਧੀ ਨੂੰ ਏਜੰਟਾਂ ਨੇ ਮਲੇਸ਼ੀਆ ਭੇਜਣਾ ਸੀ ਪਰ ਉਨ੍ਹਾਂ ਇੱਥੇ ਸਾਊਦੀ ਅਰਬ ਵਿੱਚ ਭੇਜ ਦਿੱਤਾ, ਜਿਸ ਤੋਂ ਬਾਅਦ ਉਹ ਫਸ ਗਈਆਂ ਹਨ।

 

RELATED ARTICLES
POPULAR POSTS