ਜਲੰਧਰ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਦੇ ਕਾਂਸ਼ੀ ਰਾਮ ਭਵਨ ਵਿਚ ਹੋਈ ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ।
ਬੈਨੀਵਾਲ ਨੇ ਪੰਜਾਬ ਦੇ ਕੁੱਲ 23000 ਬੂਥਾਂ ਨੂੰ 2300 ਸੈਕਟਰਾਂ ਵਿੱਚ ਵੰਡ ਕੇ ਪਿੰਡ-ਪਿੰਡ ਪਹੁੰਚ ਕਰਨ ਦਾ ਟੀਚਾ ਦਿੱਤਾ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤਾਂ, ਪਛੜੇ ਵਰਗਾਂ, ਕਿਰਤੀ ਕਿਸਾਨਾਂ, ਵਿਦਿਆਰਥੀਆਂ, ਕੱਚੇ ਪੱਕੇ ਮੁਲਾਜ਼ਮਾਂ ਉਪਰ ਪੁਲਿਸ ਰਾਹੀਂ ਕੀਤੇ ਜਾ ਰਹੇ ਤਸ਼ੱਦਦ ਖਿਲਾਫ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਗੜ੍ਹੀ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਪਹਿਲੀ ਲੜੀ ਦੀ ਸ਼ੁਰੂਆਤ 10 ਜੁਲਾਈ ਤੋਂ ਕੀਤੀ ਜਾਵੇਗੀ ਜੋ 15 ਅਗਸਤ ਤੱਕ ਚੱਲਣਗੇ।
Check Also
ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ’ਚ ਮੁੜ ਇਕੱਠੇ ਨਜ਼ਰ ਆਉਣਗੇ ਨਵਜੋਤ ਸਿੱਧੂ ਤੇ ਕਪਿਲ ਸ਼ਰਮਾ
ਨਵੇਂ ਸੀਜ਼ਨ ਦਾ ਪਹਿਲਾ ਸ਼ੋਅ 21 ਜੂਨ ਤੋਂ ਹੋ ਰਿਹਾ ਹੈ ਸ਼ੁਰੂ ਅੰਮਿ੍ਰਤਸਰ/ਬਿਊਰੋ ਨਿਊਜ਼ : …