-3.6 C
Toronto
Thursday, January 22, 2026
spot_img
Homeਪੰਜਾਬਪੰਜਾਬ ਨੇ ਕੋਵਿਡ ਵੈਕਸੀਨ ਸਰਟੀਫਿਕੇਟਾਂ ਤੋਂ ਹਟਾਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ

ਪੰਜਾਬ ਨੇ ਕੋਵਿਡ ਵੈਕਸੀਨ ਸਰਟੀਫਿਕੇਟਾਂ ਤੋਂ ਹਟਾਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ

ਵੈਕਸੀਨੇਸ਼ਨ ’ਚ ਕੇਂਦਰ ਸਰਕਾਰ ਨਹੀਂ ਦੇ ਰਹੀ ਪੰਜਾਬ ਨੂੰ ਸਹਿਯੋਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਕੋਵਿਡ-19 ਟੀਕਾ ਲਗਾਉਣ ਵਾਲੇ ਵਿਅਕਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਵੈਕਸੀਨ ਸਰਟੀਫਕੇਟਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹਟਾ ਦਿੱਤੀ ਗਈ ਹੈ। ਇਸ ਤਰ੍ਹਾਂ ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਪੰਜਾਬ ਅਜਿਹਾ ਤੀਜਾ ਸੂਬਾ ਬਣ ਗਿਆ ਹੈ, ਜਿਸ ਨੇ ਵੈਕਸੀਨ ਸਰਟੀਫਿਕੇਟ ਤੋਂ ਨਰਿੰਦਰ ਮੋਦੀ ਦੀ ਫੋਟੋ ਹਟਾਈ ਹੈ। ਪੰਜਾਬ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਜਾਰੀ ਕੀਤੇ ਜਾ ਰਹੇ ਕੋਵਿਡ 19 ਟੀਕਾਕਰਣ ਸਰਟੀਫਿਕੇਟ ’ਤੇ ਹੁਣ ਸਿਰਫ ਮਿਸ਼ਨ ਫਤਹਿ ਦਾ ਲੋਗੋ ਹੀ ਲਗਾਇਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਕਈ ਆਗੂਆਂ ਨੇ ਕੋਵਿਡ ਸਰਟੀਫਿਕੇਟਾਂ ’ਤੇ ਮੋਦੀ ਦੀ ਫੋਟੋ ਨੂੰ ਲੈ ਕੇ ਇਤਰਾਜ਼ ਕੀਤਾ ਸੀ ਅਤੇ ਇਹ ਫੋਟੋ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਲੋੜੀਂਦੀ ਮਾਤਰਾ ਵਿਚ ਵੈਕਸੀਨ ਉਪਲਬਧ ਨਹੀਂ ਕਰਵਾਈ ਜਾ ਰਹੀ ਅਤੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ ’ਤੇ ਵੈਕਸੀਨ ਖਰੀਦਣੀ ਪੈ ਰਹੀ ਹੈ। ਵੈਕਸੀਨੇਸ਼ਨ ’ਚ ਕੇਂਦਰ ਪੰਜਾਬ ਦਾ ਸਹਿਯੋਗ ਨਹੀਂ ਕਰ ਰਿਹਾ। ਇਹੀ ਕਾਰਨ ਹੈ ਕਿ ਕੋਵਿਡ ਸਰਟੀਫਿਕੇਟਾਂ ਤੋਂ ਮੋਦੀ ਦੀ ਫੋਟੋ ਹਟਾਈ ਗਈ ਹੈ।

RELATED ARTICLES
POPULAR POSTS