13.8 C
Toronto
Wednesday, September 30, 2026
spot_img
Homeਪੰਜਾਬਪੰਜਾਬ 'ਚ ਫਿਰ ਬਣਨ ਲੱਗਾ ਚਿੰਤਾ ਵਾਲਾ ਮਾਹੌਲ

ਪੰਜਾਬ ‘ਚ ਫਿਰ ਬਣਨ ਲੱਗਾ ਚਿੰਤਾ ਵਾਲਾ ਮਾਹੌਲ

ਪੰਜਾਬ ‘ਚ ਫਿਰ ਬਣਨ ਲੱਗਾ ਚਿੰਤਾ ਵਾਲਾ ਮਾਹੌਲਮਲੇਰਕੋਟਲਾ ‘ਚ ਅਧਿਆਪਕ ਅਤੇ ਅੰਮ੍ਰਿਤਸਰ ‘ਚ ਹਿੰਦੂ ਸੰਘਰਸ਼ ਦਲ ਦੇ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
ਮਲੇਰਕੋਟਲਾ/ਬਿਊਰੋ ਨਿਊਜ਼
ਮਲੇਰਕੋਟਲਾ ਨੇੜੇ ਅਧਿਆਪਕ ਦਲ ਦੇ ਆਗੂ ਹਰਕੀਰਤ ਸਿੰਘ ਚੂੰਘਾਂ ਦੀ ਅੱਜ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹਰਕੀਰਤ ਸਿੰਘ ਆਪਣੇ ਇੱਕ ਹੋਰ ਸਾਥੀ ਅਧਿਆਪਕ ਨਾਲ ਨੇੜਲੇ ਪਿੰਡ ਬੁਰਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਡਿਊਟੀ ਲਈ ਜਾ ਰਿਹਾ ਸੀ। ਹਮਲਾਵਰਾਂ ਨੇ ਮਾਸਟਰ ਹਰਕੀਰਤ ਸਿੰਘ ਚੂੰਘਾਂ ਦੇ ਪੰਜ ਗੋਲੀਆਂ ਮਾਰੀਆਂ ਅਤੇ ਉਹ ਮੌਕੇ ਉਤੇ ਹੀ ਦਮ ਤੋੜ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਅੰਮ੍ਰਿਤਸਰ ਵਿਚ ਹਿੰਦੂ ਸੰਘਰਸ਼ ਦਲ ਦੇ ਇੱਕ ਆਗੂ ਦੀ ਅੱਜ 2 ਅਣਪਛਾਤੇ ਹਮਲਾਵਰਾਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਵਿਪਨ ਕੁਮਾਰ ਵਾਸੀ ਪ੍ਰੀਤ ਨਗਰ ਬਟਾਲਾ ਰੋਡ ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ઠਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਵਿਚ ਫਿਰ ਤੋਂ ਚਿੰਤਾ ਵਾਲਾ ਮਾਹੌਲ ਬਣਦਾ ਰਿਹਾ ਹੈ।

 

RELATED ARTICLES
POPULAR POSTS