ਮਾਲਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਜਸ਼ਨ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ ਸ੍ਰੀ ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਅਤੇ ਨਰਿੰਦਰਪਾਲ ਸਿੰਘ ਗਿੱਲ। ਚਾਹ-ਪਾਣੀ ਦੇ ਨਾਲ ਮਿੱਠੇ-ਸਲੂਣੇ ਰੱਜਵੇਂ ਗੱਫੇ ਛਕਣ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ ਪ੍ਰਧਾਨ ਨੇ ਤਿੰਨਾਂ ਹੀ ਦੋਸਤਾਂ ਦੀ ਅਰੋਗ, ਲੰਬੀ ਉਮਰ ਦੀ ਸਾਰੀ ਕਲੱਬ ਵਲੋਂ ਅਰਦਾਸ ਤੋਂ ਮਰੋਂ ਅਣਖੀਲਾ ਜੀ ਨੇ ਦੋ ਕਵਿਤਾਵਾਂ, ਦਰਸ਼ਨ ਸਿੰਘ ਲਾਪਰ ਨੇ ਲਤੀਫੇ, ਅਨੂਪ ਸਿੰਘ ਮੁਹਾਰ ਨੇ ਹੀਰ ਗਾ ਕੇ ਸੁਣਾਈ। ਸੁਖਵੰਤ ਸਿੰਘ ਰੰਧਾਵਾ ਨੇ ਕਵਿਤਾ, ਪ੍ਰਿੰ. ਗੁਰਵੀਰ ਸਿੰਘ ਨੇ ਸ਼ਿਵ ਦਾ ਗੀਤ ‘ਕੀ ਪੁੱਛਦੇ ਹੋ ਹਾਲ ਫਕੀਰਾਂ ਦਾ’ ਗਾ ਕੇ ਸੁਣਾਇਆ। ਡਾ. ਸਰਦੂਲ ਸਿੰਘ ਗਿੱਲ ਨੇ ਲਤੀਫੇ ਤੇ ਅਖੀਰ ਵਿਚ ਸੁਖਮਿੰਦਰ ਰਾਮਪੁਰੀ ਨੇ ਡੇਲ ਕਾਰਨਗੀ ਦੀ ਪੁਸਤਕ ਚਿੰਤਾ ਮੁਕਤ ਜੀਵਨ ਵਿਚੋਂ ਚਿੰਤਾ ਨੂੰ ਘਟਾਉਣ ਦਾ ਜਾਦੂਈ ਫਾਰਮੂਲਾ ਸੁਣਾਇਆ। ਤਿੰਨਾਂ ਹੀ ਜਨਮ ਪਾਤਰੀਆਂ ਨੇ ਕਲੱਬ ਦੇ ਸਾਰੇ ਦੋਸਤਾਂ ਦਾ ਜਸ਼ਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਬਾਠ ਨੇ ਸਾਰਿਆਂ ਦਾ ਅੱਜ ਦੇ ਚੰਗੇ ਪ੍ਰਬੰਧ ਲਈ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫਰਜ਼ ਅਣਖੀਲਾ ਸਾਹਿਬ ਨੇ ਬਾਖੂਬੀ ਨਿਭਾਏ। ਚਾਹ-ਪਾਣੀ ਦਾ ਡਾ. ਗਿੱਲ ਅਤੇ ਦਰਸ਼ਨ ਸਿੰਘ ਲਾਪਰ ਨੇ ਵਧੀਆ ਪ੍ਰਬੰਧ ਕੀਤਾ।
ਵਿਸਾਖੀ ਦੇ ਨਾਲ-ਨਾਲ ਸਾਥੀਆਂ ਦੇ ਜਨਮ ਦਿਨ ਦੇ ਜਸ਼ਨ
RELATED ARTICLES