Breaking News
Home / ਕੈਨੇਡਾ / ਕੈਨੇਡੀਅਨ ਲੋਕ 21ਵੀਂ ਸਦੀ ਦੇ ਹਾਣੀ ਐਥਨਿਕ ਟੀ.ਵੀ. ਦੇ ਹੱਕਦਾਰ

ਕੈਨੇਡੀਅਨ ਲੋਕ 21ਵੀਂ ਸਦੀ ਦੇ ਹਾਣੀ ਐਥਨਿਕ ਟੀ.ਵੀ. ਦੇ ਹੱਕਦਾਰ

ਓਮਨੀ ਵਰਗੇ ਚੈਨਲਾਂ ਨੇ ਇਕ ਵਾਰ ਚੰਗੀ ਸੇਵਾ ਨਿਭਾਈ ਪਰ ਸਾਡੀ ਪੇਸ਼ਕਸ਼ ਲੰਮੀ ਛਾਲ ਸਾਬਤ ਹੋਵੇਗੀ
ਟੋਰਾਂਟੋ, (ਸਲਾਵਾ ਲੈਵਿਨ/ਹਰੀ ਸ੍ਰੀਨਿਵਾਸ)
ਜੇ 2019 ਵਿਚ ਤੁਹਾਡੇ ਕੋਲ ਵੀ.ਸੀ.ਆਰ.ਹੋਵੇ ਤਾਂ ਇਹ ਘਰ ਦੇ ਕਿਸੇ ਕੋਨੇ ਵਿਚ ਪਿਆ ਧੂੜ ਫਕ ਰਿਹਾ ਹੋਵੇਗਾ। ਵੀ.ਸੀ.ਆਰ.ਤੋਂ ਅਜੋਕੇ ਸਮੇਂ ਵਿਚ ਵੀ ਉਹੀ ਕੰਮ ਲਿਆ ਜਾ ਸਕਦਾ ਹੈ ਜੋ ਅਤੀਤ ਵਿਚ ਲਿਆ ਜਾਂਦਾ ਸੀ ਪਰ ਹੁਣ ਅਸੀਂ ਸਟ੍ਰੀਮਿੰਗ ਅਤੇ ‘ਫ਼ਰਮਾਇਸ਼ ‘ਤੇ ਹਰ ਚੀਜ਼ ਹਾਜ਼ਰ’ ਵਾਲੀ ਦੁਨੀਆਂ ਵਿਚ ਰਹਿ ਰਹੇ ਹਾਂ। ਵਿਕਾਸ ਦੀ ਬੇਰੋਕ ਪ੍ਰਕਿਰਿਆ ਨੇ ਤੁਹਾਡੇ ਵੀ.ਸੀ.ਆਰ. ਨੂੰ ਅਜਾਇਬ ਘਰ ਦੇ ਇਕ ਟੁਕੜੇ ਵਿਚ ਤਬਦੀਲ ਕਰ ਦਿਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਖੋਜ ਕਿਵੇਂ ਕੰਮ ਕਰਦੀ ਹੈ। ਇਹ ਪ੍ਰੇਸ਼ਾਨੀ ਵੀ ਪੈਦਾ ਕਰਦੀ ਹੈ ਅਤੇ ਕਈ ਵਾਰ ਪ੍ਰੇਸ਼ਾਨੀ ਗੁੰਝਲਦਾਰ ਹੋ ਸਕਦੀ ਹੈ ਪਰ ਇਹ ਸਾਨੂੰ ਹੱਲ ਵੀ ਮੁਹੱਈਆ ਕਰਵਾਉਂਦੀ ਹੈ ਜੋ ਅਸਲ ਵਿਚ ਗਾਹਕ ਦੀਆਂ ਜ਼ਰੂਰਤਾਂ ਮੁਤਾਬਕ ਹੁੰਦਾ ਹੈ। ਇਸ ਤੋਂ ਵੀ ਵਧ ਕੇ ਹਰ ਵਾਰ ਬਿਹਤਰੀਨ ਵਿਕਲਪ ਸਾਹਮਣੇ ਆਉਂਦਾ ਹੈ ਅਤੇ ਜੇਬ ‘ਤੇ ਵਾਧੂ ਬੋਝ ਨਹੀਂ ਪੈਂਦਾ।
ਅਸੀਂ ਦੋਵੇਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਅਸੀਂ ਖੋਜੀ ਅਤੇ ਉਦਮੀ ਵਜੋਂ ਵਿਚਰ ਰਹੇ ਹਾਂ ਅਤੇ ਆਪਣੇ ਗਾਹਕਾਂ ਤੱਕ ਨਵੇਂ-ਨਵੇਂ ਵਿਚਾਰ ਪਹੁੰਚਾਉਂਦੇ ਹੋਏ ਅੱਗੇ ਵਧ ਰਹੇ ਹਾਂ। ਆਪਣੀ ਕੰਪਨੀ, ਐਥਨਿਕ ਚੈਨਲਜ਼ ਗਰੁੱਪ ਰਾਹੀਂ ਆਈ.ਪੀ.ਟੀ.ਵੀ. ‘ਤੇ ਟੈਲੀਵਿਜ਼ਨ ਸਿਗਨਲ ਲਿਆਉਣ ਵਿਚ ਅਸੀਂ ਮੋਹਰੀ ਰਹੇ ਜਦਕਿ ਬੈੱਲ ਅਤੇ ਰੌਜਰਜ਼ ਸਾਡੇ ਤੋਂ ਕਈ ਸਾਲ ਪੱਛੜ ਗਏ। ਮਾਰਖ਼ਮ ਸਥਿਤ ਸਾਡੇ ਮੁੱਖ ਦਫ਼ਤਰ ਤੋਂ ਅਸੀਂ ਬਹੁ-ਸਭਿਆਚਾਰਕ ਪ੍ਰੋਗਰਾਮਿੰਗ ਨੂੰ ਤੇਜ਼ ਅਤੇ ਘੱਟ ਖ਼ਰਚੇ ‘ਤੇ ਪਹੁੰਚਾਉਣ ਲਈ ਆਈ.ਪੀ.ਟੀ.ਵੀ. ਦੀ ਵਰਤੋਂ ਕਰਦੇ ਹਾਂ। ਮੌਜੂਦਾ ਸਮੇਂ ਵਿਚ ਐਥਨਿਕ ਚੈਨਲਜ਼ ਗਰੁੱਪ, ਕੈਨੇਡਾ ਵਿਚ ਬਹੁ-ਸਭਿਆਚਾਰਕ ਟੈਲੀਵਿਜ਼ਨ ਦੇ ਸਭ ਤੋਂ ਵੱਡਾ ਡਿਸਟ੍ਰੀਬਿਊਟਰ ਹੈ। ਸਾਡੀ ਤਕਨੀਕ ਹੀ ਰੌਜਰਜ਼, ਬੈੱਲ ਅਤੇ ਸ਼ਾਅ ਦੁਆਰਾ ਦਿਤੇ ਜਾ ਰਹੇ ਐਥਨਿਕ ਟੈਲੀਵਿਜ਼ਨ ਪੈਕੇਜ ਦੀ ਰੀੜ੍ਹ ਦੀ ਹੱਡੀ ਹੈ। ਸਾਡੇ ਤੋਂ ਬਗ਼ੈਰ ਕੈਨੇਡੀਅਨ ਲੋਕਾਂ ਕੋਲ ਐਥਨਿਕ ਟੈਲੀਵਿਜ਼ਨ ਦੇ ਐਨੇ ਵਿਕਲਪ ਮੌਜੂਦ ਨਹੀਂ ਹੋਣੇ ਸਨ ਜਿੰਨੇ ਹੁਣ ਮਿਲ ਰਹੇ ਹਨ। ਅਸੀਂ ਐਥਨਿਕ ਟੈਲੀਵਿਜ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਜੋ ਨਵੇਂ ਕੈਨੇਡੀਅਨਜ਼ ਨੂੰ ਸਮਾਜ ਵਿਚ ਘੁਲਣ-ਮਿਲਣ ਅਤੇ ਇਸ ਮੁਲਕ ਵਿਚ ਸਫ਼ਲ ਹੋਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਾਲ ਹੀ ਨਵੇਂ ਕੈਨੇਡੀਅਨ ਆਪਣੀਆਂ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਹਨ। ਨਵੇਂ ਕੈਨੇਡੀਅਨ ਸਿਰਫ਼ ਅਹਿਮ ਦਰਸ਼ਕ ਹੀ ਨਹੀਂ ਹੁੰਦੇ ਸਗੋਂ ਉਹ ਬਹੁਤ ਕੁਝ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਕਿਊਬਿਕ ਦੇ ਆਬਾਦੀ ਦੇ ਬਰਾਬਰ ਹੈ। ਇਨ੍ਹਾਂ ਸਾਰੇ ਕਾਰਨਾਂ ਕਰ ਕੇ ਸਾਡਾ ਮੰਨਣਾ ਹੈ ਕਿ ਹੁਣ ਕੈਨੇਡਾ ਵਿਚ ਐਥਨਿਕ ਟੈਲੀਵਿਜ਼ਲ ਨੂੰ ਅਗਲੇ ਪੜਾਅ ਵਿਚ ਲਿਜਾਣ ਦਾ ਸਮਾਂ ਆ ਗਿਆ ਹੈ।
ਕਈ ਸਾਲ ਤੋਂ ਕੈਨੇਡੀਅਨ ਟੈਲੀਵਿਜ਼ਨ ਕੰਜ਼ਿਊਮਰਾਂ ਕੋਲ ਸਿਰਫ਼ ਇਕ ਬਹੁਭਾਸ਼ਾਈ ਟੈਲੀਵਿਜ਼ਨ ਬਰਾਂਡ, ਓਮਨੀ ਦੇ ਰੂਪ ਵਿਚ ਰਿਹਾ। ਓਮਨੀ ਟੈਲੀਵਿਜ਼ਨ ਦੁਅਰਾ ਲਾਜ਼ਮੀ ਕੈਰਿਜ ਲਾਇਸੰਸ ਰਾਹੀਂ ਤੀਜੀ ਭਾਸ਼ਾ ਦੇ ਪ੍ਰੋਗਰਾਮ ਪੂਰੇ ਕੈਨੇਡਾ ਵਿਚ ਪ੍ਰਸਾਰਤ ਕੀਤੇ ਜਾਂਦੇ ਹਨ ਜੋ ਅੰਗਰੇਜ਼ੀ ਜਾਂ ਫ਼ਰੈਂਚ ਵਿਚ ਨਹੀਂ ਹੁੰਦੇ। ਇਸ ਦਾ ਮਤਲਬ ਇਹ ਹੋਇਆ ਕਿ ਕੈਨੇਡਾ ਵਿਚ ਹਰ ਕੇਬਲ ਅਤੇ ਸੈਟੇਲਾਈਟ ਪ੍ਰੋਵਾਈਡਰ ਦੁਆਰਾ ਇਹ ਚੈਨਲ ਪ੍ਰਸਾਰਤ ਕੀਤਾ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਓਮਨੀ ਨੇ ਵੱਖ-ਵੱਖ ਸਭਿਆਚਾਰਕ ਪਿਛੋਕੜ ਵਾਲੇ ਦਰਸ਼ਕਾਂ ਤੱਕ ਟੈਲੀਵਿਜ਼ਨ ਪਹੁੰਚਾਉਣ ਵਿਚ ਲਾਮਿਸਾਲ ਭੂਮਿਕਾ ਅਦਾ ਕੀਤੀ ਪਰ ਓਮਨੀ ਇਕ ਵੇਲਾ ਵਿਹਾਅ ਚੁੱਕੇ ਮਾਡਲ ‘ਤੇ ਆਧਾਰਤ ਹੈ। ਅਜੋਕੇ ਦੌਰ ਵਿਚ ਓਮਨੀ, ਤੁਹਾਡੇ ਪੁਰਾਣੇ ਵੀ.ਸੀ.ਆਰ. ਵਰਗਾ ਹੋ ਗਿਆ ਹੈ। ਇਹ ਹਾਲੇ ਵੀ ਆਪਣੇ ਮੰਤਵ ਨੂੰ ਪੂਰਾ ਕਰ ਰਿਹੈ ਪਰ ਕੀ ਇਸ ਤੋਂ ਬਿਹਤਰ ਰਾਹ ਵੀ ਅਪਣਾਇਆ ਜਾ ਸਕਦਾ ਹੈ? ਇਹ ਮਸਲਾ ਵਿਚਾਰ-ਵਟਾਂਦਰੇ ਲਈ ਸਾਡੇ ਸਾਹਮਣੇ ਖੜ੍ਹਾ ਹੈ ਕਿਉਂਕਿ ਸੀ.ਆਰ.ਟੀ.ਸੀ. ਵੱਲੋਂ ਲਾਜ਼ਮੀ ਕੈਰਿਜ ਲਾਇਸੰਸ ਵਾਸਤੇ ਨਵੀਆਂ ਅਰਜ਼ੀਆਂ ਮੰਗਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੂਰੀ ਤਰ੍ਹਾਂ ਪਾਰਦਰਸ਼ਤਾ ਦਿਖਾਉਂਦਆਂ ਅਸੀਂ ਨਵੀਂ ਸੇਵਾ ਵਾਸਤੇ ਲਾਇਸੰਸ ਲੈਣ ਹਿੱਤ ਆਪਣੀ ਅਰਜ਼ੀ ਦਾਖ਼ਲ ਕਰ ਦਿਤੀ ਹੈ ਜਿਸ ਨੂੰ ‘ਵੁਆਇਸਿਜ਼’ ਦਾ ਨਾਂ ਦਿਤਾ ਗਿਆ ਹੈ।
‘ਵੁਆਇਸਿਜ਼’ ਦਰਅਸਲ ਹੋਰਨਾਂ ਮਲਟੀ-ਐਥਨਿਕ ਟੈਲੀਵਿਜ਼ਵਨ ਸੇਵਾਵਾਂ ਵਾਂਗ ਨਹੀਂ ਹੋਵੇਗੀ ਜਿਸ ਨੂੰ ਹੁਣ ਤੱਕ ਕੈਨੇਡੀਅਨ ਵਰਤਦੇ ਆਏ ਹਨ। ਨਵੀਂ ਸੇਵਾ ਤਹਿਤ ਅਨੁਵਾਦ ਰਾਹੀਂ 10 ਭਾਸ਼ਾਵਾਂ ਵਿਚ ਮਲਟੀ-ਐਥਨਿਕ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਣਗੇ ਜੋ ਇਕ ਹਫ਼ਤੇ ਵਿਚ 55 ਘੰਟੇ ਦੇ ਸਮੇਂ ਲਈ ਹੋਣਗੇ। ‘ਵੁਆਇਸਿਜ਼’ ਬਿਲਕੁਲ ਉਸੇ ਤਕਨੀਕ ‘ਤੇ ਆਧਾਰਤ ਹੈ ਜੋ ਸੀ.ਬੀ.ਸੀ. ਦੁਆਰਾ ਹਾਕੀ ਨਾਈਟ ਇਨ ਕੈਨੇਡਾ ਪ੍ਰੋਗਰਾਮ ਪੰਜਾਬ ਵਿਚ ਪ੍ਰਸਾਰਤ ਕਰਨ ਲਈ ਵਰਤੀ ਜਾਂਦੀ ਹੈ। ਭਾਰਤੀ ਬ੍ਰਾਡਕਾਸਟਰ ਕਈ ਸਾਲ ਤੋਂ ਇਹ ਸੇਵਾ ਮੁਹੱਈਆ ਕਰਵਾ ਰਹੇ ਹਨ। ਸਾਡੇ ਦੁਆਰਾ ਤਜਵੀਜ਼ਸ਼ੁਦਾ ਯੋਜਨਾ ਕੋਈ ਕੱਟੜ ਤਕਨੀਕੀ ਤਬਦੀਲੀ ਨਹੀਂ। ਇਹ ਸਿਰਫ਼ ਸਾਡੇ ਕੋਲ ਮੌਜੂਦਾ ਸਾਜ਼ੋ-ਸਾਮਾਨ ਨੂੰ ਵਧੇਰੇ ਅਸਰਦਾਰ ਤਰੀਕੇ ਨਾਲ ਵਰਤਣ ਦਾ ਜ਼ਰੀਆ ਹੈ। ਕੈਨੇਡਾ ਵਿਚ ਦੁਨੀਆਂ ਦੇ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲੇ ਦਰਸ਼ਕ ਰਹਿੰਦੇ ਹਨ ਜੋ ਸਥਿਤੀ ਜਿਉਂ ਦੀ ਤਿਉਂ ਬਣੀ ਰਹਿਣ ਕਾਰਨ ਅਣਗੌਲੇ ਜਾ ਰਹੇ ਸਨ।
ਸਾਡਾ ਮੁਕਾਬਲਾ ਕਰਨ ਵਾਲੇ ਉਸ ਤਰੀਕੇ ਨਾਲ ਬਦਲਣਾ ਨਹੀਂ ਚਾਹੁੰਦੇ ਜਿਵੇਂ ਅਸੀਂ ਮਲਟੀ-ਐਥਨਿਕ ਟੈਲੀਵਿਜ਼ਨ ਮੁਹੱਈਆ ਕਰਵਾ ਰਹੇ ਹਾਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੈਨੇਡਾ ਦੀਆਂ ਪ੍ਰਮੁੱਖ ਮੀਡੀਆ ਕੰਪਨੀਆਂ ਇਸ ਤਬਦੀਲੀ ਨੂੰ ਚੰਗਾ ਨਹੀਂ ਸਮਝਦੀਆਂ। ਉਦਮੀ ਅਤੇ ਖੋਜੀ ਹੋਣ ਦੇ ਨਾਤੇ ਅਸੀਂ ਤਬਦੀਲੀ ਰਾਹੀਂ ਖ਼ੁਸ਼ਹਾਲੀ ਅਤੇ ਨਵੀਂ ਦਿਸ਼ਾ ਵੱਲ ਕਦਮ ਵਧਾਉਂਦੇ ਹਾਂ ਅਤੇ ਤਬਦੀਲੀ ਨੂੰ ਅਪਨਾਉਣਾ ਸਾਡਾ ਫ਼ਰਜ਼ੀ ਬਣਦਾ ਹੈ। ਆਖ਼ਰਕਾਰ ਇਹ ਕੈਨੇਡੀਅਨ ਟੈਲੀਵਿਜ਼ਨ ਦੇ ਦਰਸ਼ਕਾਂ ਲਈ ਫ਼ਾਇਦੇਮੰਦ ਹੈ। ਇਸ ਮਹਾਨ ਮੁਲਕ ਵਿਚ ਫ਼ੈਡਰਲ ਸਰਕਾਰ ਦੇ ਲਾਇਸੰਸ ਅਧੀਨ ਕੈਨੇਡੀਅਨ ਲੋਕਾਂ ਲਈ ਸਰਗਰਮ ਬ੍ਰਾਡਕਾਸਟਰਜ਼ ਹੋਣ ਦੇ ਨਾਤੇ ਬਿਹਤਰੀਨ ਉਤਪਾਦ ਉਪਲਬਧ ਕਰਵਾਉਣਾ ਸਾਡੀ ਤਰਜੀਹ ਹੈ ਅਤੇ ਹਮੇਸ਼ਾ ਰਹੇਗੀ।
ਸਲਾਵਾ ਲੈਵਿਨ, ਮਾਰਖ਼ਮ ਸਥਿਤ ਐਥਨਿਕ ਚੈਨਲਜ਼ ਗਰੁੱਪ ਦੇ ਮੁੱਖ ਕਾਰਜਕਾਰੀ ਅਫ਼ਸਰ ਹਨ।
ਹਰੀ ਸ੍ਰੀਨਿਵਾਸ ਇਸ ਦੇ ਪ੍ਰੈਜ਼ੀਡੈਂਟ ਹਨ।
: : :

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …