ਹਰ ਸਾਲ ਦੀ ਤਰ੍ਹਾਂ ਪਿੰਡ ਮਾਣਕ ਰਾਏ ਦੀ ਸੰਗਤ ਵਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ‘ਤੇ ਚਾਰ ਦਿਨ ਅਤੇ ਵਿਸਾਖੀ ਉਤੇ ਦੋ ਦਿਨ ਲੰਗਰ ਲਗਾਇਆ ਜਾਂਦਾ ਹੈ। ਟਰੱਸਟ ਦੇ ਪ੍ਰਧਾਨ ਗੁਰਨਾਮ ਸਿੰਘ ਹੀਰ ਅਤੇ ਗੁਰੂਘਰ ਦੇ ਪ੍ਰਧਾਨ ਗੁਰਨਾਮ ਸਿੰਘ ਰਾਏ, ਸਰਪ੍ਰਸਤ ਬਚਿੱਤਰ ਸਿੰਘ ਰਾਏ ਕੈਨੇਡਾ, ਬਲਵੀਰ ਸਿੰਘ ਰਾਏ, ਸੁਖਦੇਵ ਸਿੰਘ ਰਾਏ, ਕੇਵਲ ਸਿੰਘ ਰਾਏ ਕੈਨੇਡਾ, ਸੁਰਜੀਤ ਸਿੰਘ ਰਾਏ, ਮੀਤ ਪ੍ਰਧਾਨ ਕੁਲਵੰਤ ਸਿੰਘ ਰਾਏ, ਤੀਰਥ ਸਿੰਘ ਰਾਏ ਅਤੇ ਸਾਰੇ ਪਿੰਡ ਵਲੋਂ ਲੰਗਰ ਲਗਾਇਆ ਜਾਂਦਾ ਹੈ। ਇਸ ਸਾਲ ਦੋ ਲੱਖ ਰੁਪਏ ਲੰਗਰ ਹਾਲ ‘ਤੇ ਖਰਚ ਕੀਤੇ ਗਏ ਹਨ। ਕੁਲਵੰਤ ਸਿੰਘ ਰਾਏ ਚੇਅਰਮੈਨ ਵਲੋਂ ਚਾਰ ਦਿਨ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਟਰੱਸਟ ਪਿੰਡ ਮਾਣਕ ਰਾਏ ਦੀ ਸੰਗਤ ਵਲੋਂ ਲੰਗਰ ਦੀ ਸੇਵਾ
RELATED ARTICLES

