ਬਰੈਂਪਟਨ : ਮੈਂ ਬਰੈਂਪਟਨ ਵਿਚ ਹਿੰਸਾ ਨੂੰ ਲੈ ਕੇ ਕੁਝ ਵੀਡੀਓ ਦੇਖੇ ਹਨ ਅਤੇ ਮੈਂ ਆਪਣੀ ਚਿੰਤਾ ਨੂੰ ਪੁਲਿਸ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ ਹੈ। ਲੋਕਾਂ ਦੀ ਸੁਰੱਖਿਆ ਮੇਰੀ ਪਹਿਲ ਹੈ ਅਤੇ ਮੈਂ ਇਸ ਸਬੰਧ ਵਿਚ ਸਾਰੇ ਸੁਰੱਖਿਆ ਪ੍ਰਬੰਧ ਕਰਾਂਗੀ। ਇਹ ਗੱਲ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਕਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸਾਡੇ ਸਥਾਨਕ ਬਰੈਂਪਟਨ ਸੰਸਦ ਮੈਂਬਰਾਂ ਦਾ ਪੱਤਰ ਮਿਲਿਆ, ਜਿਸ ਨੂੰ ਮੈਂ ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਮੀਟਿੰਗ ਵਿਚ ਵਿਚਾਰ ਵਟਾਂਦਰੇ ਲਈ ਭੇਜ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਪਵੇਗਾ ਅਤੇ ਇਕੱਠੇ ਹੋ ਕੇ ਇਸ ਨਾਲ ਨਿਪਟਣਾ ਪਵੇਗਾ।
ਮੇਅਰ ਨੇ ਕਿਹਾ ਕਿ ਇਹ ਪੁਲਿਸ ਚੀਫ ਜੈਨਿਫਰ ਇਵਾਂਸ ਨਾਲ ਵੀ ਗੱਲ ਕਰ ਚੁੱਕੀ ਹਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੈਂ ਇਵਾਂਸ ਨੂੰ ਕਈ ਮੀਡੀਆ ਸੰਸਥਾਵਾਂ ਨਾਲ ਸੰਪਰਕ ਕਰਨ ਅਤੇ ਕਮਿਊਨਿਟੀ ਮੀਟਿੰਗ ਕਰਨ ਲਈ ਵੀ ਕਿਹਾ ਹੈ ਤਾਂ ਕਿ ਲੋਕਾਂ ਨੂੰ ਸ਼ਹਿਰ ਵਿਚ ਅਪਰਾਧ ਨਾਲ ਨਿਪਟਣ ਲਈ ਉਠਾਏ ਗਏ ਕਦਮਾਂ ਦੇ ਬਾਰੇ ਵਿਚ ਦੱਸਿਆ ਜਾ ਸਕੇ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …