ਬਰੈਂਪਟਨ/ਬਿਊਰੋ ਨਿਊਜ਼ : ਬੀਤੇ ਐਤਵਾਰ 8 ਮਈ ਨੂੰ ਜੇਮਜ਼ ਪੋਟਰ ਸਿਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ, ਸੈਕਰਟਰੀ ਮਹਿੰਦਰਪਾਲ ਸਿੰਘ ਸਿਧੂ ਤੇ ਉਹਨਾਂ ਦੇ ਸਹਿਯੋਗੀਆਂ ਨੇ ਛੁਡਲੀ ਪਾਰਕ ਬਰੈਂਪਟਨ ਵਿਖੇ ਸ਼ਾਮ ਨੂੰ ਬੜੀ ਧੂਮ ਧਾਲ ਨਾਲ ਵਸਾਖੀ ਮਨਾਈ।
ਠੰਡੀ ਹਵਾ ਤੇ ਹਲਕੀ ਬੂੰਦਾ ਬਾਂਦੀ ਕਾਰਨ ਠੰਡੇ ਮੌਸਮ ਵਿਚ ਵੀ ਸੌ ਤੋਂ ਵਧ ਲੋਕ ਸਮਰ ਦੇ ਇਸ ਪਹਿਲੇ ਸਮਾਗਮ ਵਿਚ ਇਕਠੇ ਹੋਏ। ਇਨ੍ਹਾਂ ਵਿਚ ਬਰੈਂਪਟਨ ਵੈਸਟ ਦੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਹਲਕੇ ਦੇ ਲਿਬਰਲ ਪ੍ਰਧਾਨ ਰਾਜ ਝੱਜ, ਆਫਸ ਸੈਕਰਟਰੀ ਅਮਰਦੀਤ, ਲਾਲ ਸਿੰਘ ਬਰਾੜ, ਪਿਆਰਾ ਸਿੰਘ ਨਾਗਰਾ, ਦੀਪਕ ਗਿੱਲ, ਬਲਦੇਵ ਸਿੰਘ ਚੀਮਾ, ਬਲਵੰਤ ਸਿੰਘ ਧਾਲੀਵਲ, ਪੰਜਾਬੀ ਸ਼ਾਇਰ ਗੁਰਦੇਵ ਸਿੰਘ ਬਡਵਾਲ, ਸਮਾਜ ਸੇਵੀ ਚਰਨਜੀਤ ਸੋਹਲ, ਕਲਸੀ ਸਾਹਿਬ ਤੇ ਹੋਰ ਬਹੁਤ ਪਤਵੰਤੇ ਸਜਨ ਹਾਜ਼ਰ ਸਨ। ਮਦਰ ਡੇ ਕਾਰਨ ਬੀਬੀਆਂ ਵੀ ਵਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ। ਬੁਲਾਰਿਆਂ ਨੇ ਆਪਣੇ ਵਿਚਾਰ ਪਰਗਟ ਕੀਤੇ ਅਤੇ ਪ੍ਰਧਾਨ ਨੇ ਕੁਝ ਜ਼ਰੂਰੀ ਮੰਗਾਂ ਜਿਵੇਂ ਐਮ. ਪੀ. ਕਮਲ ਖਹਿਰਾ ਦੇ ਨੋਟਿਸ ਵਿਚ ਲਿਆਂਦੀਆਂ ਗਈਆਂ ਜਿਵੇਂ ਜਿਨ੍ਹਾਂ ਸਿਨੀਅਰਜ਼ ਦੇ 10 ਸਾਲ ਪੂਰੇ ਨਹੀਂ ਹੋਏ, ਉਹਨਾਂ ਲਈ ਕੁਝ ਮਾਇਕ ਸਹਾਇਤਾ ਦੇਣ ਦਾ ਜ਼ਰੂਰੀ ਨੁਕਤਾ ਉਠਾਇਆ ਗਿਆ। ਕਲਬ ਵੱਲੋਂ ਕਮਲ ਖਹਿਰਾ ਦਾ ਮੈਂਬਰ ਪਾਰਲੀਮੈਂਟ ਬਨਣ ਤੇ ਹਰਮੰਦਰ ਸਾਹਿਬ ਦਾ ਖੂਬਸੂਰਤ ਮਾਡਲ ਭੇਟਾ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …