Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਬਲਜਿੰਦਰ ਸੇਖਾ ਦੀ ਹੋਈ ਸੰਯੁਕਤ ਰਾਸ਼ਟਰ ਤੱਕ ਸ਼ਲਾਘਾ

ਕੈਨੇਡੀਅਨ ਪੰਜਾਬੀ ਬਲਜਿੰਦਰ ਸੇਖਾ ਦੀ ਹੋਈ ਸੰਯੁਕਤ ਰਾਸ਼ਟਰ ਤੱਕ ਸ਼ਲਾਘਾ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਬਲਜਿੰਦਰ ਸੇਖਾ ਦੀ ਅਦਾਕਾਰੀ, ਗੀਤ ਅਤੇ ਸੰਗੀਤ ਨਾਲ ਮੁਹੱਬਤ ਉਸਨੂੰ ਇਸ ਮੁਕਾਮ ‘ਤੇ ਲੈ ਆਈ ਹੈ ਕਿ ਉਸਦੀ ਗੱਲ ਯੂ ਐਨ ਓ (ਸੰਯੁਕਤ ਰਾਸ਼ਟਰ ਸੰਘ) ਤੱਕ ਹੋਣ ਲੱਗ ਪਈ ਹੈ।
ਉਸਦਾ ਹੁਣੇ-ਹੁਣੇ ਵਿਸ਼ਵ ਸ਼ਾਂਤੀ ਲਈ ਦੁਆ ਮੰਗਦਾ ਸੰਗੀਤਕਾਰ ਦਿਲਖੁਸ਼ ਦੇ ਸੰਗੀਤ ਵਿੱਚ ਤਿਆਰ ਹੋਇਆ ਗੀਤ ‘ਹੈਪੀ ਨਿਉ ਯੀਅਰ’ ਵੀਡੀਓ ਸਮੇਤ ਮਾਰਕੀਟ ਵਿੱਚ ਆਇਆ ਤਾਂ ਇਸਦੀ ਗੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਲੈ ਕੇ ਯੂ ਐਨ ਓ ਤੱਕ ਹੋਈ ਜਿਸ ਬਦਲੇ ਸੰਯੁਕਤ ਰਾਸ਼ਟਰ ਸੰਘ ਵੱਲੋਂ ਉਸਨੂੰ ਪ੍ਰਸੰਸਾ ਪੱਤਰ ਮਿਲਿਆ ਹੈ ਜਿਸ ਵਿੱਚ ਬਲਜਿੰਦਰ ਸੇਖਾ ਦੀ ਕਾਫੀ ਸ਼ਲਾਘਾ ਕੀਤੀ ਗਈ ਹੈ। ਜਿਸ ‘ਤੇ ਪ੍ਰਤੀਕਿਰਿਆ ਦਿੰਦਿਆ ਉੱਘੇ ਪੱਤਰਕਾਰ ਅਮਰ ਸਿੰਘ ਭੁੱਲਰ, ਸਤਪਾਲ ਸਿੰਘ ਜੌਹਲ, ਸਿਮਰ ਗਰੇਵਾਲ, ਬਲਰਾਜ ਦਿਓਲ ਅਤੇ ਰਾਜਿੰਦਰ ਸੈਣੀ ਨੇ ਆਖਿਆ ਕਿ ਇਹ ਪੰਜਾਬ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਕਿਸੇ ਪੰਜਾਬੀ ਨੂੰ ਉਸਦੀ ਕਲਾ ਬਦਲੇ ਇਹ ਵੱਡਾ ਮਾਣ ਮਿਲਿਆ ਹੋਵੇ। ਉਹਨਾਂ ਬਲਜਿੰਦਰ ਸੇਖਾ ਦੀ ਪ੍ਰਸੰਸਾ ਕਰਦਿਆਂ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ। ਇਸ ਤੋਂ ਇਲਾਵਾ ਸਮਾਜ ਸੇਵਕ ਟਹਿਲ ਸਿੰਘ ਬਰਾੜ, ਸਤਿੰਦਰ ਚਾਹਲ, ਗੁਰਦਿਆਲ ਸਿੰਘ ਕੰਵਲ, ਮੇਜਰ ਨਾਗਰਾ, ਹਰਪ ਗਰੇਵਾਲ, ਹੈਰੀ ਸੰਧੂ, ਗੁਰਤੇਜ ਔਲਖ, ਜਿੰਦ ਧਾਰੀਵਾਲ, ਗੁਰਮੀਤ ਸਿੰਘ ਸੰਧੂ, ਗੈਰੀ ਟੋਰਾਂਟੋ ਆਦਿ ਨੇ ਬਲਜਿੰਦਰ ਸੇਖਾ ਦੀ ਸ਼ਲਾਘਾ ਕਰਦਿਆਂ ਇਸਨੂੰ ਪੰਜਾਬ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਦੱਸਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …