Breaking News
Home / ਕੈਨੇਡਾ / ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ

ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ ਉੱਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਸ਼ਹਿਰ ਦੇ ਮੇਯਰ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜੌਹਨ ਟੋਰੀ ਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਠੰਢ ਨੇ ਜ਼ੋਰ ਨਹੀਂ ਸੀ ਫੜ੍ਹਿਆ ਪਰ ਹੁਣ ਨਾਟਕੀ ਢੰਗ ਨਾਲ ਸ਼ੈਲਟਰ ਵਾਲੀਆਂ ਥਾਂਵਾਂ ਦੀ ਮੰਗ ਵੱਧ ਗਈ ਹੈ। ਕਈ ਰਾਤਾਂ ਤੋਂ ਤਾਪਮਾਨ ਵੀ ਮਨਫੀ 20 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਥਾਨਕ ਵਾਸੀਆਂ ਵੱਲੋਂ ਇੱਕ ਪਟੀਸ਼ਨ ਸਾਈਨ ਕਰਕੇ ਟੋਰੀ ਤੋਂ ਮੰਗ ਕੀਤੀ ਗਈ ਹੈ ਕਿ ਉਸ ਆਰਮਰੀ ਦੀ ਵਰਤੋਂ ਪਨਾਹਗਾਹ ਵਜੋਂ ਕਰਨ ਵਾਲੇ ਪ੍ਰਸਤਾਵ ਨੂੰ ਮੁੜ ਵਿਚਾਰਨ।
ਇਸ ਮਗਰੋਂ ਟੋਰੀ ਨੇ ਆਖਿਆ ਕਿ ਸਿਟੀ ਦੇ ਅਧਿਕਾਰੀਆਂ ਵੱਲੋਂ ਫੈਡਰਲ ਅਧਿਕਾਰੀਆਂ ਨਾਲ ਮੌਸ ਪਾਰਕ ਆਰਮਰੀ ਨੂੰ ਆਰਜ਼ੀ ਸੈਲਟਰ ਵਜੋਂ ਖੋਲ੍ਹਣ ਦੇ ਸਬੰਧ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ। ਟੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਨਾਹ ਲੈਣ ਦੇ ਚਾਹਵਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਸਿਸਟਮ ਉੱਤੇ ਲਗਾਤਾਰ ਬੋਝ ਵੱਧ ਰਿਹਾ ਹੈ। ਖਰਾਬ ਮੌਸਮ ਤੇ ਸਮਾਜਕ ਹਾਲਾਤ ਕਾਰਨ ਸ਼ੈਲਟਰਜ਼ ਵਿੱਚ ਵਾਧਾ ਕੀਤੇ ਜਾਣ ਦੇ ਬਾਵਜੂਦ ਗੱਲ ਨਹੀਂ ਬਣ ਰਹੀ।
ਟੋਰੀ ਨੇ ਆਖਿਆ ਕਿ ਸ਼ੈਲਟਰ ਸਿਸਟਮ ਦੇ ਹੋਰ ਪਸਾਰ ਦੀ ਲੋੜ ਸਿਰਫ ਖਰਾਬ ਮੌਸਮ ਕਾਰਨ ਹੀ ਨਹੀਂ ਪੈ ਰਹੀ ਸਗੋਂ ਪਿਛਲੇ ਦੋ ਸਾਲਾਂ ਵਿੱਚ ਰਫਿਊਜੀਜ਼ ਦਾ ਹੜ੍ਹ ਆ ਜਾਣ ਕਾਰਨ ਵੀ ਇਸ ਮੰਗ ਵਿੱਚ ਵਾਧਾ ਹੋਇਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …