7.7 C
Toronto
Friday, November 14, 2025
spot_img
Homeਫ਼ਿਲਮੀ ਦੁਨੀਆਪ੍ਰਿੰ. ਸਰਵਣ ਸਿੰਘ ਦੀ ਪੁਸਤਕ 'ਪੰਜਾਬ ਦੇ ਕੋਹੇਨੂਰ'ਭਾਗ ਤੀਜਾਰਿਲੀਜ਼

ਪ੍ਰਿੰ. ਸਰਵਣ ਸਿੰਘ ਦੀ ਪੁਸਤਕ ‘ਪੰਜਾਬ ਦੇ ਕੋਹੇਨੂਰ’ਭਾਗ ਤੀਜਾਰਿਲੀਜ਼

ਮੁਕੰਦਪੁਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲਕਾਲਜ ਮੁਕੰਦਪੁਰ ਦੀ ਇਕ ਸਾਹਿਤਕਮਿਲਣੀਵਿਚਕਾਲਜ ਦੇ ਸਾਬਕਾ ਪ੍ਰਿੰਸੀਪਲ ਸਰਵਣ ਸਿੰਘ ਦੀਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰਭਾਗ ਤੀਜਾ’ਕਹਾਣੀਕਾਰਵਰਿਆਮ ਸਿੰਘ ਸੰਧੂ ਨੇ ਰਿਲੀਜ਼ ਕੀਤੀ। ਇਸ ਦੇ 272 ਪੰਨਿਆਂ ਉਤੇ ਅਜਮੇਰ ਔਲਖ, ਵਰਿਆਮ ਸੰਧੂ, ਇਕਬਾਲਮਾਹਲ, ਕਵੀਸ਼ਰਰਣਜੀਤ ਸਿੰਘ ਸਿੱਧਵਾਂ, ਇਕਬਾਲਰਾਮੂਵਾਲੀਆ ਤੇ ਸ਼ਮਸ਼ੇਰ ਸੰਧੂ ਦੇ ਲੰਮੇ ਰੇਖਾ ਚਿੱਤਰ ਉਲੀਕੇ ਗਏ ਹਨ। ‘ਪੰਜਾਬ ਦੇ ਕੋਹੇਨੂਰ’ ਪੁਸਤਕ ਲੜੀਵਿਚਹੁਣਤਕ 22 ਪੰਜਾਬੀ ਹੀਰਿਆਂ ਦੇ ਜੀਵਨੀਨੁਮਾਸ਼ਬਦ ਚਿੱਤਰ ਛਪ ਚੁੱਕੇ ਹਨ।ਸਰਵਣ ਸਿੰਘ ਦੀਵਾਰਤਕ ਦੇ ਵੰਨ ਸੁਵੰਨੇ ਰੰਗ ਹਨ ਜੋ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਛਪੀਆਪਣੀ ਪੁਸਤਕ ‘ਮੇਰੇ ਵਾਰਤਕ ਦੇ ਰੰਗ’ ਵਿਚਵਿਖਾਏ ਹਨ। ਉਹ ਪੁਸਤਕ ਪੀਪਲਜ਼ ਫੋਰਮਬਰਗਾੜੀ ਨੇ ਪ੍ਰਕਾਸ਼ਤਕੀਤੀ ਸੀ ਜੋ ਡਾ. ਸਰਦਾਰਾ ਸਿੰਘ ਜੌਹਲ ਨੇ ਅਮਰਦੀਪਮੇਲਾ-2017ਵਿਚਰਿਲੀਜ਼ ਕੀਤੀ ਸੀ। ‘ਪੰਜਾਬ ਦੇ ਕੋਹੇਨੂਰ’ ਦੇ ਤਿੰਨੇ ਭਾਗ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤਕੀਤੇ ਹਨ। ਇਸੇ ਸਮਾਗਮਵਿਚਅਮਰਘੋਲੀਆ ਵੱਲੋਂ ਪ੍ਰਿੰ. ਸਰਵਣ ਸਿੰਘ ਬਾਰੇ ਬਣਾਈਦਸਤਾਵੇਜ਼ੀ ਫਿਲਮ’ਕਲਮਦਾਸਫ਼ਰ’ਵੀਵਿਖਾਈ ਗਈ ਅਤੇ ਅਮਰਘੋਲੀਆਦਾਸਨਮਾਨਕੀਤਾ ਗਿਆ। ਵਰਿਆਮ ਸਿੰਘ ਸੰਧੂ ਨੇ ਸਰਵਣ ਸਿੰਘ ਦੀਵਾਰਤਕਰਚਨਾਦਾਜ਼ਿਕਰਕਰਦਿਆਂ ਪੰਜਾਬੀ ਸਾਹਿਤਬਾਰੇ ਦਿਲਚਸਪ ਗੱਲਾਂ ਕੀਤੀਆਂ ਜੋ ਸਰੋਤਿਆਂ ਨੇ ਮੰਤਰ ਮੁਗਧ ਹੋ ਕੇ ਸੁਣੀਆਂ। ਕਾਲਜ ਦੇ ਵਿਦਿਆਰਥੀਆਂ ਨੇ ਕੋਰਸਵਿਚ ਲੱਗੀਆਂ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਘੋਖਵੇਂ ਸਵਾਲ ਪੁੱਛ ਕੇ ਸਮਾਗਮ ਨੂੰ ਸੈਮੀਨਾਰਦਾ ਰੰਗ ਚਾੜ੍ਹਿਆ। ਮੰਚ ਉਤੇ ਅਮਰਦੀਪਕਾਲਜ ਦੇ ਬਾਨੀਚੇਅਰਮੈਨ ਗੁਰਚਰਨ ਸਿੰਘ ਸ਼ੇਰਗਿੱਲ, ਵਰਿਆਮ ਸਿੰਘ ਸੰਧੂ, ਰਜਵੰਤ ਕੌਰ ਸੰਧੂ, ਸੁਰਿੰਦਰ ਸਿੰਘ ਢੀਂਡਸਾ, ਪ੍ਰਿੰ. ਸਰਵਣ ਸਿੰਘ, ਪ੍ਰਿੰ. ਗੁਰਜੰਟ ਸਿੰਘ ਤੇ ਪ੍ਰਿੰ.ਪਰਮਜੀਤ ਕੌਰ ਬਿਰਾਜਮਾਨਸਨਜਦ ਕਿ ਸਰੋਤਿਆਂ ਵਿਚ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਤੋਂ ਇਲਾਵਾਸਥਾਨਕਲੇਖਕ, ਅਮਰਦੀਪਕਾਲਜ ਤੇ ਅਮਰਦੀਪਸਕੂਲ ਦੇ ਸਟਾਫਮੈਂਬਰਅਤੇ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲਸਨ।ਸਮਾਗਮਦੀਕਾਰਵਾਈ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਸ਼ਮਸ਼ਾਦਅਲੀ ਨੇ ਨਿਭਾਈ।

RELATED ARTICLES
POPULAR POSTS