ਹਰਜਿੰਦਰ ਸਿੰਘ
ਅਦਾਕਾਰ ਦੇ ਨਾਲ-ਨਾਲ ਨਿਰਮਾਤਾ ਬਣਿਆ ਕਰਮਜੀਤ ਅਨਮੋਲ ‘ਲਾਵਾਂ ਫੇਰੇ’ ਬਾਅਦ ਹੁਣ ਇੱਕ ਹੋਰ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਲੈ ਕੇ ਆ ਰਿਹਾ ਹੈ। ਜਿਸ ਵਿੱਚ ਉਸਨੇ ਸਿੱਧੇ ਸਾਦੇ ਪੇਂਡੂ ਤੇਜੇ ਛੜੇ ਦੇ ਕਿਰਦਾਰ ਨਾਲ ਮੁੱਖ ਭੂਮਿਕਾ ਨਿਭਾਈ ਹੈ ਜਦਕਿ ਕਵਿਤਾ ਕੌਸ਼ਿਕ ਮਿੰਦੋ ਤਸੀਲਦਾਰਨੀ ਬਣੀ ਹੈ। ਦਰਸ਼ਕ ਦੋਵਾਂ ਨੂੰ ਰੁਮਾਂਟਿਕ ਕਿਰਦਾਰਾਂ ‘ਚ ਵੀ ਵੇਖਣਗੇ। ਇਸ ਤੋਂ ਇਲਾਵਾ ਗਾਇਕ ਰਾਜਵੀਰ ਜਵੰਧਾ ਤੇ ਈਸ਼ਾ ਰਿਖੀ ਦੀ ਜੋੜੀ ਦੀ ਵੱਖਰੀ ਰੁਮਾਂਟਿਕ ਸਟੋਰੀ ਹੈ। ਰਾਜਵੀਰ ਜਵੰਧਾ ਇੱਕ ਵਧੀਆ ਕਲਾਕਾਰ ਹੈ ਜੋ ਗਾਇਕੀ ਤੋਂ ਬਾਅਦ ਹੁਣ ਫ਼ਿਲਮਾਂ ਵੱਲ ਆਇਆ ਹੈ। ਉਸਦੀਆਂ ਇੱਕ ਦੋ ਫ਼ਿਲਮਾ ਪਹਿਲਾਂ ਵੀ ਆ ਚੁੱਕੀਆਂ ਹਨ। ਇਸ ਫ਼ਿਲਮ ਵਿੱਚ ਉਸਦਾ ਕੰਮ ਪਹਿਲਾਂ ਨਾਲੋਂ ਬਹੁਤ ਅਲੱਗ ਨਜ਼ਰ ਆਵੇਗਾ। ਇਸ ਤੋਂ ਇਲਾਵਾ ਗਾਇਕੀ ਖੇਤਰ ਦਾ ਇੱਕ ਹੋਰ ਨਾਮਵਰ ਹਰਭਜਨ ਸ਼ੇਰਾ ਨੇ ਵੀ ਇਸ ਫ਼ਿਲਮ ‘ਚ ਇੱਕ ਮਹੱਤਵਪੂਰਨ ਕਿਰਦਾਰ ਨਿਭਾਇਆ ਹੈ।
ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ઠਨਿਰਮਾਤਾ ਕਰਮਜੀਤ ਅਨਮੋਲ ਤੇ ਰਾਜੀਵ ਸਿੰਗਲਾ ਨੇ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਵਾਲ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ਫ਼ਿਲਮ ਦਾ ਨਿਰਦੇਸ਼ਕ ਅਵਤਾਰ ਸਿੰਘ ਨੇ ਕੀਤਾ ਹੈ ਜਿਸ ਨੇ ਮਿੱਟੀ ਨਾ ਫਰੋਲ ਜੋਗੀਆ, ਰੁਪਿੰਦਰ ਗਾਂਧੀ ਤੇ ‘ਡਾਕੂਆਂ ਦਾ ਮੁੰਡਾ’ ਫ਼ਿਲਮਾਂ ਦਾ ਸਫ਼ਲ ਨਿਰਦੇਸ਼ਨ ਦਿੱਤਾ ਹੈ। ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫ਼ਿਲਮ ਪਿੰਡਾਂ ਦੇ ਕਲਚਰ, ਰਿਸ਼ਤੇ ਨਾਤਿਆਂ ਤੇ ਸਮਾਜ ਨਾਲ ਜੁੜੇ ਪਾਤਰਾਂ ਦੀ ਫ਼ਿਲਮ ਹੈ ਜੋ ਬੀਤੇ ਦੌਰ ਨੂੰ ਚੇਤੇ ਕਰਦਿਆਂ ਅੱਜ ਵੀ ਸਾਡੇ ਮਨਾਂ ਦੇ ਕੋਨਿਆਂ ‘ਚ ਵਸੇ ਹੋਏ ਹਨ। ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਹੁਤ ਹਟ ਕੇ ਸਮਾਜਿਕ ਪਾਤਰਾਂ ਦੀ ਇੱਕ ਦਿਲਚਸਪ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।ઠ
ਮਿੰਦੋ ਤਸੀਲਦਾਰਨੀ ਇਲਾਕੇ ਦੀ ਇੱਕ ਵੱਡੀ ਉੱਚ ਅਧਿਕਾਰੀ ਹੈ, ਜਿਸਦੀ ਨੇੜਲੇ ਪਿੰਡ ਦੇ ‘ਤੇਜੇ ਛੜੇ’ ਨਾਲ ਪੁਰਾਣੀ ਜਾਣ-ਪਛਾਣ ਹੈ ਇਸੇ ਨਿੱਕੀ ਜਿਹੀ ਜਾਣ ਪਛਾਣ ਨੂੰ ਤੇਜਾ ਛੜਾ ਪਿੰਡ ਵਾਲਿਆਂ ਕੋਲ ਆਪਣੀ ਟੌਹਰ ਬਣਾਉਣ ਲਈ ਵਧਾ ਚੜ੍ਹਾ ਕੇ ਦੱਸਦਾ ਹੈ, ਜਿਸ ਨਾਲ ਹਾਲਾਤ ਹੀ ਕੁਝ ਅਜਿਹੇ ਦਿਲਚਸਪ ਬਣਦੇ ਹਨ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨਗੇ। ਇਹ ਫ਼ਿਲਮ ਪਿੰਡਾਂ ਤੇ ਸ਼ਹਿਰਾਂ ਦੇ ਪੜ੍ਹੇ ਤੇ ਅਨਪੜ੍ਹ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਨ ਦੇ ਇਲਾਵਾ ਸਾਡੇ ਸਮਾਜਿਕ ਭਾਈਚਾਰੇ ਅਤੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਬਾਰੇ ਦੱਸੇਗੀ।
ਇਸ ਪਰਿਵਾਰਕ ਕਹਾਣੀ ਵਿੱਚ ਕਾਮੇਡੀ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾ ਨੂੰ ਪਸੰਦ ਆਉਣ ਵਾਲਾ ਹੈ। ਫਿਲਮ ਵਿੱਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਧਾ, ਈਸ਼ਾ ਰਿਖੀ, ਸਰਦਾਰ ਸੋਹੀ, ਹਰਭਜ਼ਨ ਸ਼ੇਰਾ, ਹਾਰਬੀ ਸੰਘਾ, ਪ੍ਰਕਾਸ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ ਜੱਟ,ਜਗਤਾਰ ਬੈਨੀਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਤੇ ਸਹਿ ਨਿਰਦੇਸ਼ਕ ਅਨਿਲ ਸ਼ਰਮਾ ਹੈ। ਫ਼ਿਲਮ ਦਾ ਸਕਰੀਨ ਪਲੇਅ ਅਤੇ ਪਟਕਥਾ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖਿਆ ਹੈ। ਕਹਾਣੀ ਅਵਤਾਰ ਸਿੰਘ ਦੀ ਹੈ। ਹੈਪੀ ਰਾਏਕੋਟੀ ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਸੰਗੀਤ ਚਰਨਜੀਤ ਆਹੂਜਾ, ਗੁਰਮੀਤ ਸਿੰਘ, ਜੈਸਨ ਥਿੰਦ, ਆਰ ਡੀ ਬੀਟ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਜਾਵੇਗਾ। ਇਹ ਫਿਲਮ ਓਮ ਜੀ ਗਰੁੱਪ ਵਲੋ 28 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ।ઠ – 94638 28000
Home / ਫ਼ਿਲਮੀ ਦੁਨੀਆ / ਸਮਾਜਿਕ ਘਟਨਾਵਾਂ ‘ਤੇ ਅਧਾਰਤ ਅਤੇ ਹਾਸਿਆਂ ਭਰੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ਮਿੰਦੋ ਤਸੀਲਦਾਰਨੀ
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …